ਮਾਪੇ–ਅਧਿਆਪਕ ਮੀਟਿੰਗ ਕਰਵਾਈ
ਮਾਪੇ–ਅਧਿਆਪਕ ਮੀਟਿੰਗ ਕਰਵਾਈ ::ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ,
Publish Date: Tue, 17 Mar 2026 04:12 PM (IST)
Updated Date: Wed, 18 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਦਰ ਟੀਚਰ ਸਕੂਲ ਬਰਨਾਲਾ ’ਚ ਪਲੇ ਸਕੂਲ ਤੋਂ ਦੂਜੀ ਤੱਕ ਦੇ ਵਿਦਿਆਰਥੀਆਂ ਲਈ ਮਾਪੇ–ਅਧਿਆਪਕ ਮੀਟਿੰਗ ਬੜੇ ਸੁਚੱਜੇ ਅਤੇ ਉਤਸ਼ਾਹਪੂਰਣ ਮਾਹੌਲ ’ਚ ਕਰਵਾਈ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਬੱਚਿਆਂ ਦੀ ਪ੍ਰਗਤੀ, ਸੰਭਾਵਨਾਵਾਂ ਅਤੇ ਉਪਲਬਧੀਆਂ ਬਾਰੇ ਮਾਪਿਆਂ ਨਾਲ ਵਿਸਥਾਰ ਨਾਲ ਚਰਚਾ ਕਰਨਾ ਸੀ। ਅਧਿਆਪਕਾਂ ਨੇ ਹਰ ਵਿਦਿਆਰਥੀ ਦੀ ਸਿੱਖਣ ਦੀ ਯੋਗਤਾ, ਤਾਕਤਾਂ ਅਤੇ ਸੁਧਾਰ ਦੇ ਖੇਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮਾਪਿਆਂ ਨੇ ਵੀ ਬੱਚਿਆਂ ਦੇ ਵਿਹਾਰ ਅਤੇ ਘਰੇਲੂ ਅਧਿਐਨ ਨਾਲ ਸੰਬੰਧਿਤ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਸੰਵਾਦ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਸਕੂਲ ਅਤੇ ਮਾਪਿਆਂ ਦੇ ਸਾਂਝੇ ਯਤਨਾਂ ਦੀ ਮਹੱਤਤਾ ਨੂੰ ਦਰਸਾਉਂਦਾ ਰਿਹਾ। ਮਾਪਿਆਂ ਨੇ ਸਕੂਲ ਵੱਲੋਂ ਬੱਚਿਆਂ ’ਚ ਜਿਗਿਆਸਾ, ਆਤਮਵਿਸ਼ਵਾਸ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।