ਅੱਜ ਬਿਜਲੀ ਸਪਲਾਈ ਰਹੇਗੀ ਬੰਦ
ਅੱਜ ਬਿਜਲੀ ਸਪਲਾਈ ਰਹੇਗੀ ਬੰਦ
Publish Date: Mon, 16 Mar 2026 06:24 PM (IST)
Updated Date: Tue, 17 Mar 2026 04:10 AM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਬਰਨਾਲਾ : ਅੱਜ 17 ਮਾਰਚ ਨੂੰ ਬਰਨਾਲਾ ਦੇ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ: ਵੰਡ ਉੱਪ ਮੰਡਲ ਦਿਹਾਤੀ ਬਰਨਾਲਾ ਨੇ ਦੱਸਿਆ ਕਿ 17 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 11 ਕੇਵੀ ਫ਼ੀਡਰ ਬਾਜਾਖਾਨਾ ਰੋਡ ਦੀ ਬਾਈਫਰਕੇਸ਼ਨ ਦਾ ਕੰਮ ਚੱਲਣ ਹੈ, ਇਸ ਕਰਕੇ 11 ਕੇਵੀ ਫ਼ੀਡਰ ਬਾਜਾਖਾਨਾ ਰੋਡ 11 ਕੇਵੀ ਫ਼ੀਡਰ ਕਚਹਿਰੀ ਰੋਡ ’ਤੇ 11 ਕੇਵੀ ਫ਼ੀਡਰ ਹਾਟ ਲਾਈਨ ਕੋਰਟ ਕੰਪਲੈਕਸ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਹੰਡਿਆਇਆ ਰੋਡ, ਗੁਰੂ ਤੇਗ ਬਹਾਦਰ ਨਗਰ, ਬਾਬਾ ਦੀਪ ਸਿੰਘ ਨਗਰ, ਢਿੱਲੋਂ ਨਗਰ, ਅਨਾਜ ਮੰਡੀ, ਮਹੇਸ ਨਗਰ, ਤਰਕਸੀਲ ਚੌਂਕ ਤੇ ਨਾਈਵਾਲਾ ਰੋਡ ’ਤੇ ਬਿਜਲੀ ਸਪਲਾਈ ਬੰਦ ਰਹੇਗੀ।