ਪ੍ਰਦੂਸਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜਰੂਰੀ
ਪ੍ਰਦੂਸਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜਰੂਰੀ
Publish Date: Mon, 06 Apr 2026 06:42 PM (IST)
Updated Date: Tue, 07 Apr 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਬੀ ਜਾਗਰਣ, ਬਰਨਾਲਾ : ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ, ਪਲਾਸਟਿਕ ਦੀ ਵਰਤੋਂ ਘਟਾਉਣਾ, ਜਨਤਕ ਆਵਾਜਾਈ ਦੀ ਵਰਤੋਂ ਕਰਨਾ ਤੇ ਕੂੜਾ-ਕਰਕਟ ਨਾ ਸਾੜਨਾ ਸਭ ਤੋਂ ਜ਼ਰੂਰੀ ਉਪਰਾਲੇ ਹਨ। ਇਸ ਤੋਂ ਇਲਾਵਾ ਪਾਣੀ ਦੀ ਸੰਭਾਲ, ਸੂਰਜੀ ਊਰਜਾ ਅਪਣਾਉਣਾ ਤੇ ਜਾਗਰੂਕਤਾ ਫੈਲਾਉਣਾ ਧਰਤੀ ਨੂੰ ਬਚਾਉਣ ਲਈ ਅਹਿਮ ਕਦਮ ਹਨ। ਸਾਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਗੰਧਲੇ ਹੋਰ ਰਹੇ ਵਾਤਾਵਰਨ ਨੂੰ ਸੁੱਧ ਤੇ ਸਾਫ਼ ਸੁਥਰਾ ਬਣਾਇਆ ਜਾ ਸਕੇ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ: : ਰੁੱਖ ਲਗਾਓ ਤੇ ਸੰਭਾਲ ਕਰੋ : ਵਰੁਣ ਭਾਰਤੀ : ਵਰੁਣ ਭਾਰਤੀ ਐਮਡੀ ਵਾਈ ਐਸ ਗਰੁੱਪ ਬਰਨਾਲਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸਨ ਵਧ ਰਿਹਾ ਹੈ। ਮਨੁੱਖ ਵਲੋਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਲਗਾਤਾਰ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਗੰਦਧੇ ਹੋਰ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣ ਦੀ ਜਰੂਰਤ ਹੈ ਤਾਂ ਜੋ ਇੱਕ ਸਾਫ਼ ਸੁਥਰੇ ਤੇ ਸੁੱਧਤ ਵਾਤਾਵਰਨ ਦੀ ਸਿਰਜਣਾ ਕੀਤੀ ਜਾ ਸਕੇ। ਸਾਨੂੰ ਸੁੱਧ ਵਾਤਾਵਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। : ਪਲਾਸਟਿਕ ਤੇ ਕੂੜਾ ਪ੍ਰਬੰਧਨ ਜ਼ਰੂਰੀ : ਤੁਸ਼ਾਰ ਗਰਗ : ਇੰਜ: ਤੁਸਾਰ ਗਰਗ ਡਾਇਰੈਕਟਰ ਸਪਰਿੰਗ ਵੈਲੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਨੇ ਕਿਹਾ ਕਿ ਸਾਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਪਲਾਸਟਿਕ ਗਲਨਯੋਗ ਪਦਾਰਥ ਨਹੀ. ਹੈ। ਇਸ ਨਾਲ ਵਾਤਾਵਰਨ ਨੂੰ ਕਾਫ਼ੀ ਜਿਆਦਾ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਸਾਨੂੰ ਕੂੜੇ ਨੂੰ ਸਾੜਨ ਦੀ ਬਜਾਏ ਨਿਪਟਾਰਾ ਕਰਨਾ ਚਾਹੀਦਾ ਹੈ। ਗਿੱਲਾ ਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਸੁੱਟਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਖੇਤੀਬਾੜੀ ਦੇ ਪ੍ਰਯੋਗ ’ਚ ਲਿਆਂਦਾ ਜਾ ਸਕੇ। ਊਰਜਾ ਦੀ ਬੱਚਤ ਕਰੋ : ਲਵਿੰਦਰ ਚਹਿਲ ਲਵਿੰਦਰ ਸਿੰਘ ਚਹਿਲ ਐਮਡੀ ਜੀਜੀਐਸ ਕਾਲਜ ਆਫ਼ ਐਜੂਕੇਸ਼ਨ ਬਰਨਾਲਾ ਨੇ ਕਿਹਾ ਕਿ ਸਾਨੂੰ ਸਾਡੇ ਵਾਤਾਵਰਨ ਨੂੰ ਸੁੱਧ ਰੱਖਣ ਲਈ ਊਰਜਾ ਸ੍ਰੋਤਾ ਦੀ ਵੀ ਬੱਚਤ ਕਰਨੀ ਚਾਹੀਦੀ ਹੈ। ਸਾਨੂੰ ਬਿਜਲੀ ਦੀ ਫਜ਼ੂਲਖਰਚੀ ਬੰਦ ਕਰਨੀ ਚਾਹੀਦੀ ਹੈ ਤੇ ਸੂਰਜੀ ਊਰਜਾ ਵਰਗੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਨ ’ਚ ਪਹਿਲ ਦੇਣੀ ਚਾਹੀਦੀ ਹੈ। ਨਿੱਜੀ ਵਾਹਨਾਂ ਦੀ ਬਜਾਇ ਜਨਤਕ ਆਵਾਜਾਈ, ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਵਾਤਾਵਰਨ ਦੀ ਸੁੱਧਤਾ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਪਾਣੀ ਦੀ ਸੰਭਾਲ ਕਰੋ : ਸਤਵੰਤ ਦਾਨੀ ਸਤਵੰਤ ਦਾਨੀ ਚੇਅਰਮੈਨ ਸੈਕਰਡ ਹਾਰਟ ਸਕੂਲ ਬਰਨਾਲਾ ਨੇ ਕਿਹਾ ਕਿ ਸੂਬੇ ਅੰਦਰ ਧਰਤੀ ਹੇਠਲਾਂ ਪੀਣ ਯੋਗ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ, ਇਸ ਪ੍ਰਤੀ ਚਿੰਤਤ ਹੋਣਾ ਜਰੂਰੀ ਹੈ। ਸਾਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰੇਨ ਵਾਟਰ ਹਾਰਵੈਸਟਿੰਗ ਅਪਣਾਓ ਦੀ ਜਰੂਰਤ ਹੈ । ਪਾਣੀ ਦੀ ਫ਼ਾਲਤੂ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਜਰੂਰਤ ਅਨੁਸਾਰ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਪਾਣੀ ਦੀ ਬੂੰਦ-ਬੂੰਦ ਦੀ ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।