ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੈਂਪ 7 ਅਪ੍ਰੈਲ ਤੋਂ
ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੈਂਪ 7 ਅਪ੍ਰੈਲ ਤੋਂ
Publish Date: Sat, 04 Apr 2026 03:59 PM (IST)
Updated Date: Sun, 05 Apr 2026 03:59 AM (IST)

ਪਿਛਲੇ ਸਾਲਾਂ ’ਚ ਹੋਈਆਂ ਭਰਤੀਆਂ ਚ ਨੌਜਵਾਨ ਮੁੰਡੇ-ਕੁੜੀਆਂ ਟ੍ਰੇਨਿੰਗ ਲੈ ਕੇ ਅਲੱਗ ਅਲੱਗ ਜ਼ਿਲ੍ਹਿਆ ’ਚ ਕਰ ਰਹੇ ਨੌਕਰੀਆਂ ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੈਂਪ 7 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੈਂਪ ਪਿਛਲੇ 10-11 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪਿਛਲੇ ਸਾਲਾਂ ’ਚ ਹੋਈਆਂ ਭਰਤੀਆਂ ਪੰਜਾਬ ਪੁਲਿਸ, ਜੇਲ੍ਹ ਵਾਰਡਨ, ਚੰਡੀਗੜ੍ਹ ਪੁਲਿਸ ਭਰਤੀ ’ਚ ਨੌਜਵਾਨ ਮੁੰਡੇ-ਕੁੜੀਆਂ ਟ੍ਰੇਨਿੰਗ ਲੈ ਕੇ ਅਲੱਗ-ਅਲੱਗ ਜ਼ਿਲ੍ਹਿਆ ’ਚ ਨੌਕਰੀਆਂ ਕਰ ਰਹੇ ਹਨ। ਬਿਨਾ ਫੀਸ ਦੇ ਬੱਚਿਆਂ ਦੀ ਕਰਵਾਈ ਜਾ ਰਹੀ ਤਿਆਰੀ : ਜਗਜੀਤ ਸਿੰਘ ਬਰਨਾਲਾ ਦੇ ਰਹਿਣ ਵਾਲੇ ਜਗਜੀਤ ਸਿੰਘ ਤੇ ਉਸਦੇ ਭਰਾ ਵੀ ਐੱਸਡੀ ਕਾਲਜ ਬਰਨਾਲਾ ਵਿਖੇ ਚੱਲਦੇ ਫ੍ਰੀ ਫਿਜ਼ੀਕਲ ਟ੍ਰੇਨਿੰਗ ਕੈਂਪ ’ਚ ਤਿਆਰੀ ਕਰਕੇ ਅੱਜ ਪੰਜਾਬ ਪੁਲਿਸ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਗਜੀਤ ਸਿੰਘ ਨੇ ਕਿਹਾ ਇਸ ਕੈਂਪ ’ਚ ਬਿਨਾਂ ਕਿਸੇ ਫੀਸ ਦੇ ਲਾਲਚ ਤੋਂ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਫਿਜ਼ੀਕਲ ਟੈਸਟ ਲਈ ਤਿਆਰ ਕੀਤਾ ਜਾਂਦਾ। :ਬਾਕਸ ਨਿਊਜ: 10-11 ਸਾਲਾਂ ਤੋਂ ਚੱਲਦਾ ਆ ਰਿਹਾ ਕੈਂਪ : ਬਿੱਟੂ ਸ਼ਰਮਾ ਐੱਸਡੀ ਕਾਲਜ ਬਰਨਾਲਾ ਦੇ ਪ੍ਰੋਫੈਸਰ ਬਲਵਿੰਦਰ ਕੁਮਾਰ ਬਿੱਟੂ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਪਿਛਲੇ 10-11 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪਿਛਲੇ ਸਾਲਾਂ ਚ ਹੋਈਆਂ ਭਰਤੀਆਂ ਪੰਜਾਬ ਪੁਲਿਸ, ਜੇਲ੍ਹ ਵਾਰਡਨ, ਚੰਡੀਗੜ੍ਹ ਪੁਲਿਸ ਭਰਤੀ ਚ ਨੌਜਵਾਨ ਮੁੰਡੇ-ਕੁੜੀਆਂ ਟ੍ਰੇਨਿੰਗ ਲੈ ਕੇ ਅਲੱਗ ਅਲੱਗ ਜ਼ਿਲ੍ਹਿਆ ਚ ਨੌਕਰੀਆ ਕਰ ਰਹੇ ਹਨ। ਪਿਛਲੇ 10-11 ਸਾਲਾਂ ਤੋਂ ਟ੍ਰੇਨਿੰਗ ਦੇ ਰਹੇ ਪ੍ਰੋਫੈਸਰ ਬਿੱਟੂ ਸ਼ਰਮਾ ਨੇ ਅਨੇਕਾਂ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦਿਵਾਉਣ ਚ ਮੱਦਦ ਕੀਤੀ ਹੈ। ਬਰਨਾਲਾ ਜਿਲ੍ਹੇ ਚ ਸ਼ਾਇਦ ਹੀ ਕੋਈ ਇਹੋ ਜਿਹਾ ਟ੍ਰੇਨਿੰਗ ਸੈਂਟਰ ਹੋਵੇ ਜੋ ਬਿਨਾ ਕਿਸੇ ਫੀਸ ਲਏ ਟ੍ਰੇਨਿੰਗ ਦੇ ਰਿਹਾ ਹੋਵੇ। :ਬਾਕਸ ਨਿਊਜ: ਮੈਂ ਫਿਜ਼ੀਕਲ ਦੀ ਟ੍ਰੇਨਿੰਗ ਪ੍ਰੋਫੈਸਰ ਬਿੱਟੂ ਸ਼ਰਮਾ ਤੋਂ ਫ੍ਰੀ ਲਈ : ਕਿਰਨਪਾਲ ਕੌਰ ਐੱਸਡੀ ਕਾਲਜ ਬਰਨਾਲਾ ਦੇ ਫ੍ਰੀ ਫਿਜ਼ੀਕਲ ਕੈਂਪ ’ਚ ਤਿਆਰੀ ਕਰਕੇ ਗਈ ਸਬ ਇੰਸਪੈਕਟਰ ਕਿਰਨਪਾਲ ਕੌਰ ਨੈਣੇਵਾਲ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਇਸ ਕੈਂਪ ’ਚ ਪਿਛਲੇ ਸਾਲ ਉਸਨੇ ਫਿਜ਼ੀਕਲ ਦੀ ਟ੍ਰੇਨਿੰਗ ਪ੍ਰੋਫੈਸਰ ਬਿੱਟੂ ਸ਼ਰਮਾ ਤੋਂ ਲਈ ਅਤੇ ਉਸਨੇ ਫਿਜ਼ੀਕਲ ਟੈਸਟ ਪਾਸ ਕਰਕੇ ਅੱਜ ਪੰਜਾਬ ਪੁਲਿਸ ’ਚ ਵਧੀਆ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਹੀ ਤੇ ਇਸ ਕੈਂਪ ’ਚ ਉਸਨੇ ਕਿਸੇ ਵੀ ਤਰ੍ਹਾਂ ਦੀ ਫੀਸ ਦਿੱਤੇ ਬਿਨਾਂ ਇਸ ਕੈਂਪ ’ਚ ਆਪਣੀ ਫਿਜ਼ੀਕਲ ਟੈਸਟ ਦੀ ਤਿਆਰੀ ਕੀਤੀ। :ਬਾਕਸ ਨਿਊਜ: ਮੈਂ ਪੰਜਾਬ ਪੁਲਿਸ ’ਚ ਸੇਵਾਵਾਂ ਦੇ ਰਿਹਾ ਹਾਂ : ਮਹਾਂਵੀਰ ਸਿੰਘ ਫ੍ਰੀ ਫਿਜ਼ੀਕਲ ਟ੍ਰੇਨਿੰਗ ਲੈ ਕੇ ਪੰਜਾਬ ਪੁਲਿਸ ’ਚ ਭਰਤੀ ਹੋਏ ਮਹਾਂਵੀਰ ਸਿੰਘ ਵਾਸੀ ਹੰਡਿਆਇਆ ਨੇ ਦੱਸਿਆ ਕਿ ਪਿਛਲੇ ਸਾਲ ਇਸ ਟ੍ਰੇਨਿੰਗ ਕੈਂਪ ’ਚ ਫਿਜ਼ੀਕਲ ਟੈਸਟ ਪਾਸ ਕੀਤਾ ਅਤੇ ਅੱਜ ਪੰਜਾਬ ਪੁਲਿਸ ’ਚ ਆ ਸੇਵਾਵਾਂ ਦੇ ਰਿਹਾ ਹਾਂ। ਮਹਾਂਵੀਰ ਸਿੰਘ ਨੇ ਕਿਹਾ ਕਿ ਇਸ ਕੈਂਪ ’ਚ ਉਸਦੀ ਭੈਣ ਨੇ ਵੀ ਬਿਨਾਂ ਕਿਸੇ ਫੀਸ ਦਿੱਤੇ ਟ੍ਰੇਨਿੰਗ ਲੈ ਕੇ ਫਿਜ਼ੀਕਲ ਟੈਸਟ ਪਾਸ ਕਰਕੇ ਪੰਜਾਬ ਪੁਲਿਸ ’ਚ ਭਰਤੀ ਹੋਏ ਹਨ।