ਈਕੋ ਕਲੱਬ ਨੇ ਕੀਤੀ ਕਾਲਜ ਕੈਂਪਸ ਦੀ ਸਫ਼ਾਈ
ਜੀਟੀਬੀ ਕਾਲਜ ’ਚ ਈਕੋ ਕਲੱਬ ਨੇ ਕੀਤੀ ਕਾਲਜ ਕੈਂਪਸ ਦੀ ਸਫਾਈ
Publish Date: Wed, 18 Mar 2026 03:16 PM (IST)
Updated Date: Wed, 18 Mar 2026 03:19 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਲਹਿਲ ਖੁਰਦ ਵਿਖੇ ਪ੍ਰਿੰਸੀਪਲ ਰਿਤੂ ਗੋਇਲ ਦੀ ਅਗਵਾਈ ਅਧੀਨ ਈਕੋ ਕਲੱਬ ਦੀ ਟੀਮ ਵੱਲੋਂ ਸਰਗਰਮੀਆਂ ਕਰਵਾਈਆਂ ਗਈਆਂ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਮੁੱਖ ਗਰਾਊਂਡ ਦੀ ਸਾਫ-ਸਫ਼ਾਈ, ਗਰੀਨ ਪਾਰਕ ਦੀ ਸਾਂਭ-ਸੰਭਾਲ ਅਤੇ ਨਾਲ ਹੀ ਬੂਟਿਆਂ ਦੀ ਸਾਫ-ਸਫ਼ਾਈ ਕਰ ਕੇ ਪਾਣੀ ਲਾਇਆ ਗਿਆ। ਇਸ ਮੌਕੇ ਕਾਲਜ ਚੇਅਰਮੈਨ ਰਾਜ਼ੇਸ ਕੁਮਾਰ ਅਤੇ ਵਾਈਸ ਚੇਅਰਮੈਨ ਵਿਜੇ ਕਾਂਸਲ ਨੇ ਵਾਤਾਵਰਣ ਦੀ ਸਾਂਭ-ਸੰਭਾਲ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸੈਕਟਰੀ ਪ੍ਰੇਮ ਕੁਮਾਰ ਅਤੇ ਪ੍ਰਿੰਸੀਪਲ ਰੀਤੂ ਗੋਇਲ ਨੇ ਕਾਲਜ ਦੇ ਈਕੋ ਕਲੱਬ ਸਮੇਤ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦੇ ਈਕੋ ਕਲੱਬ ਦਾ ਮਕਸਦ ਵਿਦਿਆਰਥੀਆਂ ਨੂੰ ਵਾਤਾਵਰਣ ਤਬਦੀਲੀਆਂ, ਜਿਵੇਂ ਕਿ ਗਲੋਬਲ ਵਾਰਮਿੰਗ, ਹਵਾ ਪ੍ਰਦੂਸ਼ਣ ਅਤੇ ਗਲੇਸ਼ੀਅਰ ਦਾ ਪਿਘਲਣਾ ਆਦਿ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਈਕੋ-ਵਲੰਟੀਅਰ ਵਜੋਂ ਕਾਰਜ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਈਕੋ ਕਲੱਬ ਦੇ ਆਗੂ ਪ੍ਰੋ. ਸਿਮਰਨਜੀਤ ਸਿੰਘ , ਗ੍ਰੈਜੂਏਸ਼ਨ ਦੇ ਐੱਚਓਡੀ ਹੈਪੀ ਖਾਨ ਅਤੇ ਰਮਨਦੀਪ ਵੱਲੋਂ ਈਕੋ ਕਲੱਬ ਦੇ ਵਲੰਟੀਅਰਾਂ ਨਾਲ ਵਾਤਾਵਰਣ ਨੂੰ ਸਾਫ ਰੱਖਣ ਸਬੰਧੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਲੱਬ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਮੋਨਿਕਾ ਆਦਿ ਹਾਜ਼ਰ ਸਨ।