ਸੱਤਿਆ ਭਾਰਤੀ ਸਕੂਲ ’ਚ ਭੂਚਾਲ ਤੋਂ ਬਚਣ ਦੇ ਨੁਕਤੇ ਕੀਤੇ ਸਾਂਝੇ
ਸੱਤਿਆ ਭਾਰਤੀ ਸਕੂਲ ’ਚ ਭੂਚਾਲ ਤੋਂ ਬਚਣ ਦੇ ਨੁਕਤੇ ਸਾਂਝੇ ਕੀਤੇ
Publish Date: Wed, 04 Feb 2026 05:36 PM (IST)
Updated Date: Wed, 04 Feb 2026 05:38 PM (IST)
- ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਨੇ ਲਾਇਆ ਜਾਗਰੂਕਤਾ ਸੈਸ਼ਨ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸੱਤਿਆ ਭਾਰਤੀ ਅਦਰਸ਼ ਸਕੂਲ ਝਨੇੜੀ ਵਿਖੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਵੱਲੋਂ ਵਿਦਿਆਰਥੀਆਂ ਨੂੰ ਭੂਚਾਲ ਅਤੇ ਅੱਗ ਤੋਂ ਬਚਣ ਲਈ ਸੁਰੱਖਿਆ ਅਤੇ ਮੁੱਢਲੀ ਸਹਾਇਤਾ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਜਾਗਰੂਕਤਾ ਸੈਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੀ ਇੰਸਪੈਕਟਰ ਜੀਡੀਐੱਨਬੀਆਰ ਰੇਖ ਸਿੰਘ ਮੀਨਾ, ਅਸਿਸਟੈਂਟ ਕਮਾਂਡੈਂਟ ਗੌਰਵ ਕੌਲਧਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭੂਚਾਲ ਦੌਰਾਨ ਤੁਸੀਂ ਸਕੂਲ ਬੈਗ, ਕੁਰਸੀ ਜਾਂ ਹੱਥਾਂ ਦੀ ਵਰਤੋਂ ਕਰ ਕੇ ਸਿਰ ਅਤੇ ਗਰਦਨ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਭੂਚਾਲ ਦੇ ਦੌਰਾਨ ਮਜ਼ਬੂਤ ਮੇਜਾਂ ਜਾਂ ਡੈਸਕਾਂ ਹੇਠ ਲੁਕੋ ਅਤੇ ਉਨ੍ਹਾਂ ਨੂੰ ਮਜ਼ਬੂਤੀ ਨਾਲ ਫੜੋ, ਖਿੜਕੀਆਂ ਸ਼ੀਸ਼ੇ ਅਤੇ ਭਾਰੀ ਵਸਤੂਆਂ ਤੋਂ ਦੂਰ ਰਹੋ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗ ਤੋਂ ਬਚਣ ਲਈ ਅਹਿਮ ਜਾਣਕਾਰੀ ਵੀ ਦਿੱਤੀ।