ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Tue, 14 Apr 2026 05:38 PM (IST)
Updated Date: Wed, 15 Apr 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਚਰਨਜੀਤ ਕੌਰ ਪਤਨੀ ਗੁਰਮੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਔਲਖ ਪੱਤੀ ਠੀਕਰੀਵਾਲਾ ਨੇ ਬਿਆਨ ਲਿਖਵਾਇਆ ਕਿ ਉਹ ਨਵਾਂ ਮਕਾਨ ਪਾ ਰਹੇ ਸੀ। ਪ੍ਰੰਤੂ ਉਸਦਾ ਚਾਚਾ ਸਹੁਰਾ ਰਾਮਪਾਲ ਸਿੰਘ ਤੇ ਤਾਏ ਸਹੁਰੇ ਦਾ ਲੜਕਾ ਗੁਲਾਬ ਸਿੰਘ ਵਗੈਰਾ ਉਸਨੂੰ ਨਵਾਂ ਮਕਾਨ ਬਣਾਉਣ ਤੋਂ ਰੋਕਦੇ ਹਨ, ਇਸ ਦਿਨ ਉਸਦਾ ਭਰਾ ਤਰਲੋਚਨ ਸਿੰਘ ਅਤੇ ਪਿਤਾ ਗੁਰਜੰਟ ਸਿੰਘ ਵਾਸੀਆਨ ਖੁੱਡੀ ਕਲਾਂ ਵੀ ਉਸ ਕੋਲ ਆਏ ਹੋਏ ਸਨ ਤਾਂ ਗੁਲਾਬ ਸਿੰਘ ਪੁੱਤਰ ਜਗਰਾਜ ਸਿੰਘ, ਵੀਰਪਾਲ ਕੌਰ ਪਤਨੀ ਗੁਲਾਬ ਸਿੰਘ, ਪਰਦੀਪ ਕੌਰ ਪੁੱਤਰੀ ਗੁਲਾਬ ਸਿੰਘ, ਕੁਲਦੀਪ ਕੌਰ ਪੁੱਤਰੀ ਗੁਲਾਬ ਸਿੰਘ, ਰਾਮਪਾਲ ਸਿੰਘ ਪੁੱਤਰ ਮੱਘਰ ਸਿੰਘ, ਸੁਖਵਿੰਦਰ ਕੌਰ ਪਤਨੀ ਰਾਮਪਾਲ ਸਿੰਘ, ਰਾਜਵਿੰਦਰ ਕੌਰ ਪੁੱਤਰੀ ਰਾਮਪਾਲ ਸਿੰਘ ਵਾਸੀਆਨ ਠੀਕਰੀਵਾਲਾ ਨੇ ਉਸਦੇ ਦੇਖਦੇ-ਦੇਖਦੇ ਉਸਦੇ ਭਰਾ ਤਰਲੋਚਨ ਸਿੰਘ ਤੇ ਉਸਦੇ ਪਿਤਾ ਨਾਲ ਕੁੱਟਮਾਰ ਕਰਨ ਲੱਗ ਪਏ, ਜਦੋਂ ਉਸਦੇ ਭਰਾ ਤਰਲੋਚਨ ਸਿੰਘ ਨੂੰ ਛੁਡਾਉਣ ਲਈ ਉਹ ਅੱਗੇ ਹੋਈ ਤਾਂ ਉਸਦੀ ਵੀ ਕੁੱਟਮਾਰ ਕੀਤੀ, ਗਾਲੀ-ਗਲੋਚ ਕੀਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸਦੀ ਵਜ੍ਹਾ ਰੰਜਿਸ਼ ਇਹ ਹੈ ਕਿ ਰਾਮਪਾਲ ਸਿੰਘ ਉਸਦਾ ਸਕਾ ਚਾਚਾ ਸਹੁਰਾ ਹੈ ਤੇ ਗੁਲਾਬ ਸਿੰਘ ਉਸਦੇ ਤਾਏ ਸਹੁਰੇ ਦਾ ਲੜਕਾ ਹੈ, ਉਹ ਸਾਰੇ ਇੱਕੋ ਪਰਿਵਾਰ ’ਚੋਂ ਹਨ, ਜਿਨ੍ਹਾਂ ਨਾਲ ਉਨ੍ਹਾਂ ਘਰਾਂ ਦੀ ਜਗ੍ਹਾ ਦੀ ਵੰਡ ਦਾ ਝਗੜਾ ਹੈ, ਜੋ ਉਨ੍ਹਾਂ ਨੂੰ ਨਵਾਂ ਮਕਾਨ ਬਣਾਉਣ ਤੋਂ ਰੋਕਦੇ ਹਨ।