ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Tue, 14 Apr 2026 05:40 PM (IST)
Updated Date: Wed, 15 Apr 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 12 ਅਪ੍ਰੈਲ ਨੂੰ ਮੁਦੱਈ ਬਲਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਨੇੜੇ ਸ਼ਹੀਦਾ ਵਾਲਾ ਗੁਰਦੁਆਰਾ, ਪੱਤੀ ਰੋਡ ਬਰਨਾਲਾ ਦਾ ਘਰਵਾਲਾ ਜਗਤਾਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋਕੇ ਤਰਕਸ਼ੀਲ ਚੌਕ ਬਰਨਾਲਾ ਤੋਂ ਸੰਘੇੜੇ ਨੂੰ ਜਾਂਦਿਆਂ ਕਰੋਸਿੰਗ ਪਾਸ ਪੁੱਜਾ ਤਾਂ ਤਰਕਸ਼ੀਲ ਚੌਕ ਵਾਲੀ ਸਾਈਡ ਤੋਂ ਇਕ ਥਾਰ ਗੱਡੀ, ਜਿਸ ਨੂੰ ਧਰਮਵੀਰ ਸਿੰਘ ਪੁੱਤਰ ਪਸਬਿੰਦਰ ਸਿੰਘ ਵਾਸੀ ਬੱਲੋਕੇ ਉਕਤ ਚਲਾ ਰਿਹਾ ਸੀ। ਜਿਸ ਨੇ ਤੇਜ਼ ਰਫ਼ਤਾਰੀ ਅਣਗਹਿਲੀ ਤੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਨੰਬਰੀ ਉਕਤ ’ਚ ਟੱਕਰ ਮਾਰੀ ਤੇ ਮੋਟਰਸਾਈਕਲ ਨੂੰ ਸਮੇਤ ਚਾਲਕ ਨੂੰ ਘੜੀਸ ਕੇ ਲੈ ਗਿਆ। ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ। ਜਿਥੇ ਡਾਕਟਰ ਸਾਹਿਬ ਨੇ ਮੋਟਰਸਾਈਕਲ ਚਾਲਕ ਜਗਤਾਰ ਸਿੰਘ ਉਕਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।