ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Sat, 28 Mar 2026 03:51 PM (IST)
Updated Date: Sun, 29 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਜਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਨੇ ਬਿਆਨ ਦਿੱਤਾ ਕਿ ਉਸ ਦੇ ਪਿਤਾ ਬਹਾਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਰੋਜ਼ਾਨਾ ਦੀ ਤਰ੍ਹਾਂ 27 ਮਾਰਚ ਨੂੰ ਆਪਣੇ ਸਾਈਕਲ ’ਤੇ ਵਕਤ ਕਰੀਬ 5:00 ਵਜੇ ਆਪਣੀ ਡਿਊਟੀ ਲਈ ਆਈਓਐੱਲ ਕੰਪਨੀ ਪਿੰਡ ਫਤਿਹਗੜ੍ਹ ਛੰਨਾ ਜਾ ਰਹੇ ਸਨ, ਜਿਨ੍ਹਾਂ ਦੇ ਪਿੱਛੇ ਉਹ ਵੀ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦ ਉਸਦੇ ਪਿਤਾ ਸੰਘੇੜਾ ਰੋਡ ’ਤੇ ਬਣੇ ਪੋਲਟਰੀ ਫਾਰਮ ਕੋਲ ਪੁੱਜੇ ਤਾਂ ਸਾਹਮਣੇ ਤੇ ਇੱਕ ਨਾ-ਮਲੂਮ ਵ੍ਹੀਕਲ ਬਹੁਤ ਹੀ ਤੇਜ਼ ਰਫ਼ਤਾਰੀ ਨਾਲ ਡਿੱਕ ਝੋਲੇ ਖਾਂਦਾ ਹੋਇਆ ਆਇਆ, ਜੋ ਸਿੱਧਾ ਉਸ ਦੇ ਪਿਤਾ ਦੇ ਸਾਈਕਲ ’ਚ ਆ ਕੇ ਵੱਜਿਆ, ਜਿਸ ’ਤੇ ਨਾ-ਮਲੂਮ ਵਿਅਕਤੀ ਆਪਣੇ ਵਾਹਨ ਨੂੰ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ, ਜਿਸ ਨਾਲ ਉਸ ਦੇ ਪਿਤਾ ਬਹਾਦਰ ਸਿੰਘ ਸਮੇਤ ਆਪਣੇ ਸਾਈਕਲ ਦੇ ਥੱਲੇ ਸੜਕ ’ਤੇ ਡਿੱਗ ਪਏ। ਥੱਲੇ ਡਿੱਗਣ ਕਾਰਨ ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੁਦੱਈ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ।