ਕਾਰ ਸਵਾਰ ਮਹਿਲਾਵਾਂ ਇਕ ਔਰਤ ਦੀ ਵਾਲ਼ੀ ਉਤਾਰਕੇ ਫ਼ਰਾਰ
ਕਾਰ ਸਵਾਰ ਔਰਤਾਂ ਇੱਕ ਔਰਤ ਦੀ ਵਾਲੀ ਉਤਾਰਕੇ ਫਰਾਰ
Publish Date: Tue, 10 Mar 2026 03:36 PM (IST)
Updated Date: Wed, 11 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਦੋ ਕਾਰ ਸਵਾਰ ਔਰਤਾਂ ਨੇ ਗਊਸ਼ਾਲਾ ਧਨੌਲਾ ਤੋਂ ਮੱਥਾ ਟੇਕ ਕੇ ਵਾਪਸ ਆਪਣੀ ਦੁਕਾਨ ’ਤੇ ਪਰਤ ਰਹੀ ਇਕ ਔਰਤ ਦਰਸ਼ਨਾ ਦੇਵੀ ਦੇ ਅੱਗੇ ਆ ਕੇ ਆਪਣੀ ਗੱਡੀ ਰੋਕੀ। ਉਨ੍ਹਾਂ ਨੇ ਧਨੌਲੇ ਦੇ ਕਿਸੇ ਵਿਅਕਤੀ ਦਾ ਨਾਂਅ ਲੈ ਕੇ ਉਸ ਦਾ ਪਤਾ ਪੁੱਛਿਆ। ਔਰਤਾਂ ਨੇ ਦਰਸ਼ਨਾ ਦੇਵੀ ਨੂੰ ਇਹ ਕਹਿ ਕੇ ਗੱਡੀ ’ਚ ਬਿਠਾ ਲਿਆ ਕਿ ਉਹ ਕ੍ਰਿਪਾ ਕਰ ਕੇ ਉਨ੍ਹਾਂ ਨੂੰ ਮਿਲਣ ਵਾਲੇ ਦੇ ਘਰ ਤੱਕ ਛੱਡ ਦੇਣ। ਦਰਸ਼ਨਾ ਦੇਵੀ ਨੇ ਦੱਸਿਆ ਕਿ ਗੱਡੀ ’ਚ ਬੈਠਦੇ ਹੀ ਉਸ ਦੇ ਕੰਨ ਦੀ ਇਕ ਵਾਲ਼ੀ ਉਤਾਰ ਲਈ ਗਈ। ਜਦਕਿ ਦੂਸਰੀ ਵਾਲੀ ਉਤਾਰਨ ਦਾ ਯਤਨ ਕੀਤਾ ਤਾਂ ਉਸਨੇ ਰੌਲਾ ਪਾ ਦਿੱਤਾ। ਬੌਖ਼ਲਾਟ ’ਚ ਆਏ ਕਾਰ ਸਵਾਰ ਦਰਸ਼ਨਾ ਦੇਵੀ ਨੂੰ ਗੱਡੀ ਚੋਂ ਸੁੱਟ ਕੇ ਫ਼ਰਾਰ ਹੋ ਗਏ। ਇਕੱਤਰ ਜਾਣਕਾਰੀ ਅਨੁਸਾਰ ਕਾਰ ਨੂੰ ਕੋਈ ਪੁਰਸ਼ ਚਲਾ ਰਿਹਾ ਸੀ। ਜਦ ਕਿ ਦੋ ਔਰਤਾਂ ਨਾਲ ਸਵਾਰ ਸਨ। ਧਨੌਲਾ ਪੁਲਿਸ ਨੇ ਪੜਤਾਲ ਆਰੰਭ ਦਿੱਤੀ ਹੈ।