ਆਂਗਨਵਾੜੀ ਕੇਂਦਰਾਂ ’ਚ ਸਵੱਛਤਾ ਪੰਦਰਵਾੜਾ 15 ਤਕ
ਆਂਗਣਵਾੜੀ ਕੇਂਦਰਾਂ ’ਚ ਸਵੱਛਤਾ ਪੰਦਰਵਾੜਾ 15 ਮਾਰਚ ਤੱਕ
Publish Date: Fri, 06 Mar 2026 05:46 PM (IST)
Updated Date: Sat, 07 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਪਾਲ ਕੌਰ ਧਾਰੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਸਾਰੇ ਆਂਗਨਵਾੜੀ ਕੇਂਦਰਾਂ ’ਚ ‘’ਸਵੱਛਤਾ ਪੰਦਰਵਾੜਾ’’ 15 ਮਾਰਚ 2026 ਤੱਕ ਮਨਾਇਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਬੱਚਿਆਂ, ਮਾਪਿਆਂ ਤੇ ਆਮ ਜਨਤਾ ਨੂੰ ਸਫ਼ਾਈ ਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਸਵੱਛਤਾ ਸਿਰਫ਼ ਇਕ ਦਿਨ ਦੀ ਮੁਹਿੰਮ ਨਹੀਂ, ਸਗੋਂ ਰੋਜ਼ਾਨਾ ਦੀ ਆਦਤ ਬਣਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਦਰਵਾੜਾ ਦੌਰਾਨ ਜ਼ਿਲ੍ਹੇ ਦੇ ਸਾਰੇ ਆਂਗਨਵਾੜੀ ਸੈਂਟਰਾਂ ’ਚ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਬੱਚਿਆਂ ਨੂੰ ਹੱਥ ਧੋਣ ਦੀ ਸਹੀ ਵਿਧੀ, ਸਾਫ਼-ਸੁਥਰੇ ਕੱਪੜੇ ਪਹਿਨਣ ਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਰਕਰਾਂ ਵੱਲੋਂ ਮਾਪਿਆਂ ਨਾਲ ਮੀਟਿੰਗਾਂ ਕਰ ਕੇ ਘਰ ਤੇ ਆਸਪਾਸ ਦੇ ਮਾਹੌਲ ਨੂੰ ਸਾਫ਼ ਰੱਖਣ ਦੀ ਮਹੱਤਤਾ ਬਾਰੇ ਵੀ ਸਮਝਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸੁਰੱਖਿਆ ਅਤੇ ਖੁਰਾਕ ਦੀ ਸਾਂਭ ਸੰਭਾਲ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਚੰਗੀ ਸਿਹਤ ਲਈ ਸਾਫ਼-ਸੁਥਰਾ ਵਾਤਾਵਰਣ ਬਹੁਤ ਜ਼ਰੂਰੀ ਹੈ। ਸਫ਼ਾਈ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦੌਰਾਨ ਕੇਂਦਰਾਂ ਦੀਆਂ ਫ਼ਰਸ਼ਾਂ, ਕੰਧਾਂ, ਖਿੜਕੀਆਂ ਅਤੇ ਸਟੋਰੇਜ ਸੈਲਫ਼ਾਂ ਦੀ ਸਫ਼ਾਈ, ਬੇਕਾਰ ਸਮੱਗਰੀ ਨੂੰ ਹਟਾਉਣ, ਜ਼ਿੱਥੇ ਸੰਭਵ ਹੋਵੇ ਉੱਥੇ ਚੂਨਾ/ਰੰਗ-ਰੋਗਨ, ਕੂੜੇ ਦੀ ਛਾਂਟੀ ਅਤੇ ਪਲਾਸਟਿਕ-ਮੁਕਤ ਆਂਗਣਵਾੜੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ।