ਹਰੀਗੜ੍ਹ, ਭੈਣੀ ਮਹਿਰਾਜ, ਬਡਬਰ ਸਕੂਲਾਂ ’ਚ ਵਿਕਾਸ ਕਾਰਜਾਂ ਦਾ ਉਦਘਾਟਨ
ਸਿੱਖਿਆ ਕ੍ਰਾਂਤੀ: ਹਰੀਗੜ੍ਹ, ਭੈਣੀ ਮਹਿਰਾਜ, ਬਡਬਰ ਸਕੂਲਾਂ ’ਚ 37 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ
Publish Date: Thu, 23 Apr 2026 04:33 PM (IST)
Updated Date: Fri, 24 Apr 2026 04:02 AM (IST)

ਸਕੂਲਾਂ ’ਚ ਆਧੁਨਿਕ ਲੈਬਾਂ ਨਾਲ ਸਿੱਖਿਆ ਦਾ ਸੁਧਾਰਿਆ ਜਾ ਰਿਹੈ ਮਿਆਰ : ਚੇਅਰਮੈਨ ਮੰਨਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ’ਚ ਸਿੱਖਿਆ ਕ੍ਰਾਂਤੀ ਤਹਿਤ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਸੁਤੰਤਰਤਾ ਸੰਗਰਾਮੀ ਅਜੈਬ ਸਿੰਘ ਸਸਸਸ ਹਰੀਗੜ੍ਹ ’ਚ ਨੌ ਲੱਖ ਪੰਜਾਹ ਹਜ਼ਾਰ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ’ਚ ਨੌਂ ਲੱਖ ਪੰਜਾਹ ਹਜ਼ਾਰ ਰੁਪਏ, ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ’ਚ ਅਠਾਰਾਂ ਲੱਖ ਪੰਜਾਹ ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕਲਾਸ ਰੂਮਜ਼, ਲੈਬਜ਼ ਦੇ ਉਦਘਾਟਨ ਮੌਕੇ ਕੀਤਾ। ਉਨ੍ਹਾਂ ਕਿਹਾ ਮਾਨ ਸਰਕਾਰ ਬੱਚਿਆਂ ਲਈ ਸਿੱਖਿਆ ਦੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ’ਚ ਤਰੱਕੀ ਕਰ ਰਹੇ ਹਨ ਅਤੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕਰ ਰਹੇ ਹਾਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ ਸੁਨੀਤਇੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਇੰਦੂ ਸਿਮਕ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਰਾਹੀਂ ਵਿਦਿਆਰਥੀ ਹਰ ਖੇਤਰ ’ਚ ਸਹੂਲਤਾਂ ਪ੍ਰਾਪਤ ਕਰਕੇ ਅੱਗੇ ਆ ਰਹੇ ਹਨ। ਉੱਪ ਜ਼ਿਲ੍ਹਾ ਸਿੱਖਿਆ ਡਾ. ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲ ਸਮੇਂ ਦੇ ਹਾਣੀ ਬਣ ਕੇ ਸਿੱਖਿਆ ਦੇ ਵਿਕਾਸ ਲਈ ਕਾਰਜ ਕਰ ਰਹੇ ਹਨ। ਇਸ ਮੌਕੇ ਸਿੱਖਿਆ ਵਿਭਾਗ ਦੇ ਬਲਾਕ ਨੋਡਲ ਅਫ਼ਸਰ ਹਰਪ੍ਰੀਤ ਕੌਰ,ਸਿੱਖਿਆ ਕ੍ਰਾਂਤੀ ਇੰਚਾਰਜ ਹੈਡਮਾਸਟਰ ਪ੍ਰਦੀਪ ਸ਼ਰਮਾ ਸਕੂਲ ਮੁੱਖੀ ਸੁਰਜੀਤ ਕੌਰ, ਸੁਨੀਲ ਕੁਮਾਰ ਸੱਗੀ, ਜਸਪ੍ਰੀਤ ਸਿੰਘ, ਸਰਪੰਚ ਹਰਦੀਪ ਸਿੰਘ, ਮਾਸਟਰ ਕੁਲਦੀਪ ਸਿੰਘ, ਬਲਾਕ ਸੰਮਤੀ ਮੈਂਬਰ ਈਸ਼ਰ ਸਿੰਘ, ਆਪ ਆਗੂ ਕੁਲਵਿੰਦਰ ਸਿੰਘ ਨੰਬਰਦਾਰ, ਸਰਪੰਚ ਹਰਬੰਸ ਕੌਰ, ਜੱਗਾ ਸਿੰਘ, ਜਤਿੰਦਰ ਸਿੰਘ ਸਰਪੰਚ, ਗੁਰਮੇਲ ਸਿੰਘ ਵਾਇਸ ਚੇਅਰਮੈਨ, ਗਗਨਦੀਪ ਸਿੰਘ ਢਿੱਲੋਂ, ਸਮੂਹ ਪੰਚਾਇਤ ਹਾਜ਼ਰ ਸੀ।