ਡੀਟੀਐੱਫ 18 ਨੂੰ ਅਧਿਆਪਕ ਇਨਸਾਫ਼ ਰੈਲੀ ’ਚ ਕਰੇਗੀ ਸ਼ਮੂਲੀਅਤ
ਡੀ.ਟੀ.ਐੱਫ. 18 ਜਨਵਰੀ ਨੂੰ ਅਧਿਆਪਕ ਇਨਸਾਫ਼ ਰੈਲੀ ’ਚ ਕਰੇਗੀ ਸ਼ਮੂਲੀਅਤ
Publish Date: Tue, 13 Jan 2026 05:33 PM (IST)
Updated Date: Wed, 14 Jan 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡੈਮੋਕ੍ਰੈਟਿਕ ਟੀਚਰਜ ਫਰੰਟ ਜ਼ਿਲ੍ਹਾ ਬਰਨਾਲਾ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਦੀ ਪ੍ਰਧਾਨਗੀ ’ਚ ਹੋਈ। ਜ਼ਿਲ੍ਹਾ ਸਕੱਤਰ ਨਿਰਮਲ ਚੁਹਾਣਕੇ ਨੇ ਮੀਟਿੰਗ ’ਚ ਹੋਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਲ 2026 ’ਚ ਗਿਆਰ੍ਹਵੀਂ ਵਜ਼ੀਫਾ ਪ੍ਰੀਖਿਆ ਇਸ ਵਾਰ ਜ਼ਿਆਦਾ ਠੰਢ ਦੇ ਮੌਸਮ ਕਾਰਨ 18 ਜਨਵਰੀ ਦੀ ਬਜਾਏ 25 ਜਨਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਲਈ ਜੱਥੇਬੰਦੀ ਵੱਲੋਂ ਸਮੂਹ ਸਕੂਲ ਮੁੱਖੀਆਂ, ਅਧਿਆਪਕਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਹੈ ਕਿ 17 ਜਨਵਰੀ ਤਕ ਵਜ਼ੀਫਾ ਪ੍ਰੀਖਿਆ ਲਈ ਅਰਜ਼ੀ ਫਾਰਮ ਭਰ ਕੇ ਸਬੰਧਤ ਪ੍ਰੀਖਿਆ ਕੇਂਦਰ ’ਚ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਚੋਣ ਡਿਊਟੀ ਦੌਰਾਨ ਫੌਤ ਹੋਏ ਅਧਿਆਪਕਾਂ ਜਸਕਰਨ ਸਿੰਘ ਤੇ ਕਮਲਜੀਤ ਕੌਰ ਦੇ ਬੱਚਿਆਂ ਲਈ 2-2 ਕਰੋੜ ਰੁਪਏ ਦੇ ਮੁਆਵਜ਼ੇ, ਬੱਚਿਆਂ ਲਈ ਨੌਕਰੀ ਰਾਖਵੀਂ ਕਰਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਪੰਜਾਬ ਸਰਕਾਰ ਵੱਲੋਂ ਚੁੱਕਣ ਦੀ ਮੰਗ ਮਨਵਾਉਣ ਲਈ ਅਧਿਆਪਕ ਇਨਸਾਫ਼ ਕਮੇਟੀ ਵੱਲੋਂ 18 ਜਨਵਰੀ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਜ਼ਿਲ੍ਹਾ ਬਰਨਾਲਾ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਅਤੇ ਮਜ਼ਦੂਰਾਂ ਦੇ ਸਾਂਝੇ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਲਖਵੀਰ ਠੁੱਲੀਵਾਲ, ਮੀਤ ਪ੍ਰਧਾਨ ਮਨਮੋਹਨ ਭੱਠਲ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੀਪ ਤਪਾ,ਬਲਾਕ ਪ੍ਰਧਾਨ ਮਾਲਵਿੰਦਰ ਬਰਨਾਲਾ, ਅੰਮ੍ਰਿਤਪਾਲ ਕੋਟਦੁੱਨਾ, ਸੱਤਪਾਲ ਤਪਾ, ਸਕੱਤਰ ਦਵਿੰਦਰ ਤਲਵੰਡੀ, ਰਘਬੀਰ ਕਰਮਗੜ੍ਹ, ਸੁਰਿੰਦਰ ਤਪਾ, ਰਮਨਦੀਪ ਬਰਨਾਲਾ, ਪ੍ਰਦੀਪ ਬਖਤਗੜ੍ਹ, ਪ੍ਰਦੀਪ ਕੁਮਾਰ, ਭੁਪਿੰਦਰ ਸੇਖਾ, ਵਰਿੰਦਰ ਕੁਮਾਰ, ਸੁਖਵਿੰਦਰ ਸੁੱਖ, ਸੁਨੀਲ ਕੁਮਾਰ, ਪਰਮਜੀਤ ਕੱਟੂ, ਗੁਰਜੰਟ ਸਿੰਘ, ਜਸਵਿੰਦਰ ਜੋਗਾ, ਕੁਲਦੀਪ ਸੰਘੇੜਾ, ਹਰਬਚਨ ਹੰਡਿਆਇਆ ਆਦਿ ਜ਼ਿਲ੍ਹਾ ਕਮੇਟੀ ਮੈਂਬਰਾਨ ਅਤੇ ਜਗਜੀਤ ਕੌਰ ਢਿੱਲਵਾਂ, ਸੁਖਵਿੰਦਰ ਪੂਨਮ, ਜਗਰੂਪ ਧਨੇਰ, ਬਲਜਿੰਦਰ ਅਕਲੀਆ, ਜਸਵਿੰਦਰ ਖੁੱਡੀਕਲਾਂ, ਰਵਿੰਦਰ ਨੈਣੇਵਾਲ, ਰਾਜੇਸ਼ ਕੁਮਾਰ, ਮੈਡਮ ਰਿੰਪੀ, ਚਮਕੌਰ ਸੁਖਪੁਰ ਹਾਜ਼ਰ ਸਨ।