ਡੀਟੀਐੱਫ ਦੀ ਵਜ਼ੀਫ਼ਾ ਪ੍ਰੀਖਿਆ ਦਾ ਸਨਮਾਨ ਸਮਾਗਮ 14 ਨੂੰ
ਡੀਟੀਐੱਫ ਦੀ ਵਜ਼ੀਫ਼ਾ ਪ੍ਰੀਖਿਆ ਦਾ ਸਨਮਾਨ ਸਮਾਰੋਹ 14 ਨੂੰ
Publish Date: Wed, 11 Feb 2026 06:18 PM (IST)
Updated Date: Wed, 11 Feb 2026 06:20 PM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ
ਸੰਗਰੂਰ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਮੀਟਿੰਗ ਹੋਈ। ਜਿਸ ਵਿੱਚ ਜਥੇਬੰਦੀ ਵੱਲੋਂ ਮਹਾਨ ਸੁਤੰਤਰਤਾ ਸੰਗਰਾਮਣ ਗ਼ਦਰੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਦਸੰਬਰ ਮਹੀਨੇ ਵਿੱਚ ਕਰਵਾਈ ਗਈ 36ਵੀਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਦਾ ਸਨਮਾਨ ਆਉਂਦੀ 14 ਫਰਵਰੀ ਨੂੰ ਕਰਵਾਇਆ ਜਾਵੇਗਾ। ਇਹ ਸਮਾਗਮ ਮਹੇਸ਼ ਬਿਰਧ ਆਸ਼ਰਮ ਚੈਰੀਟੇਬਲ ਟਰੱਸਟ ਨੇੜੇ ਮਾਲੇਰਕੋਟਲਾ ਬਾਈਪਾਸ ਧੂਰੀ ਵਿਖੇ ਕਰਵਾਇਆ ਜਾਵੇਗਾ। ਸਮਾਗਮ ਵਿੱਚ ਮੈਰਿਟ ਵਿੱਚ ਹਰੇਕ ਕੈਟਾਗਰੀ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਵਜ਼ੀਫ਼ਾ ਰਾਸ਼ੀ ਦਿੱਤੀ ਜਾਵੇਗੀ ਅਤੇ ਅਗਲੀਆਂ ਦਸ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ ਅਤੇ ਅਦਾਕਾਰ ਜੁਝਾਰ ਸਿੰਘ ਨਮੋਲ ਵੱਲੋਂ ‘ਕਿਸਾਨੀ ਜੀਵਨ’ ਵਿਸ਼ੇ ਉੱਤੇ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਜਨਰਲ ਸਕੱਤਰ ਹਰਭਗਵਾਨ ਗੁਰਨੇ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਵਿੱਤ ਸਕੱਤਰ ਯਾਦਵਿੰਦਰ ਪਾਲ, ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਜਗਦੇਵ ਕੁਮਾਰ, ਨਾਇਬ ਸਿੰਘ ਰਟੋਲਾਂ, ਸੰਚਾਲਨ ਕਮੇਟੀ ਦੇ ਮੈਂਬਰ ਜੁਝਾਰ ਲੌਂਗੋਵਾਲ ਅਤੇ ਬਲਾਕਾਂ ਦੇ ਆਗੂ ਗੁਰਪ੍ਰੀਤ ਪਸ਼ੌਰ, ਮਹਿੰਦਰ ਪ੍ਰਤਾਪ, ਸੁਖਜਿੰਦਰ ਸੁਨਾਮ ਅਤੇ ਰਵਿੰਦਰ ਸੁਨਾਮ ਆਦਿ ਮੌਜੂਦ ਸਨ।