ਡੀਐਸਪੀ ਕੌਸ਼ਲ ਨੇ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਈ ਲੋਹੜੀ
ਡੀਐਸਪੀ ਕੌਸ਼ਲ ਨੇ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਈ ਲੋਹੜੀ
Publish Date: Wed, 14 Jan 2026 04:13 PM (IST)
Updated Date: Thu, 15 Jan 2026 04:01 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਵਿੱਚ ਬਜ਼ੁਰਗਾਂ ਨੇ ਗੀਤ ਗਾਏ, ਭੰਗੜੇ ਪਾ ਕੇ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕੀਤਾ। ਆਪਣੇ ਪੁਰਾਣੇ ਦੁੱਖਾਂ ਨੂੰ ਭੁੱਲ ਕੇ ਇਸ ਤਿਉਹਾਰ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀ.ਐਸ.ਪੀ ਰਾਹੁਲ ਕੌਸ਼ਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡੀਐੱਸਪੀ ਕੌਸ਼ਲ ਨੇ ਕਿਹਾ ਕਿ ਬੇਸਹਾਰਾ ਬਜ਼ੁਰਗਾਂ ਲਈ ਇਸ ਤਰ੍ਹਾਂ ਦੇ ਤਿਉਹਾਰ ਇਸ ਬਿਰਧ ਆਸ਼ਰਮ ਵਿੱਚ ਮਨਾਉਣਾ ਬਹੁਤ ਹੀ ਖੁਸ਼ੀ ਅਤੇ ਮਾਨ ਦੀ ਗੱਲ ਹੈ। ਬਿਰਧ ਆਸ਼ਰਮ ਵਿਖੇ ਡਾ.ਅਵਿਨਾਸ਼ ਰਾਣਾ ਤੇ ਉਹਨਾਂ ਦੀ ਟੀਮ ਵੱਲੋਂ ਉਹਨਾਂ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਹੈ ਜਿਨਾਂ ਨੂੰ ਉਹਨਾਂ ਦੇ ਸਕੇ ਧੀਆਂ ਪੁੱਤਾਂ ਨੇ ਘਰੋਂ ਬੇ-ਘਰ ਕਰ ਦਿੱਤਾ। ਇਸ ਮੌਕੇ ਬਿਰਧ ਆਸ਼ਰਮ ਦੇ ਸੰਸਥਾਪਕ ਡਾ ਅਵਿਨਾਸ਼ ਰਾਣਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਤੀਰਥ ਅਤੇ ਪੁੰਨ ਕਰਮ ਹੈ। ਇਸ ਮੌਕੇ ਹਿਊਮਨ ਰਾਈਟਸ ਸੈਲ ਪੰਜਾਬ ਦੇ ਸਾਬਕਾ ਕੋ-ਕਨਵੀਨਰ ਰੇਨੂ ਰਾਣਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐੱਸ.ਆਈ ਕਰਨੈਲ ਸਿੰਘ, ਮਨਜੀਤ ਸਿੰਘ ਨਾਗਰੀ, ਨੀਰਜ ਬਾਬਾ, ਮਨਿੰਦਰ ਸਿੰਘ, ਅਰਸ਼ਵੀਰ ਸਿੰਘ ਆਸੂ, ਨੂਰ ਕੌਰ, ਬਲਜੀਤ ਕੌਰ, ਅਮਨਦੀਪ ਕੌਰ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਰਾਜੂ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਬਹੁਤ ਮਾਣਮਤੀਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।