500 ਗ੍ਰਾਮ ਹੈਰੋਇਨ ਸਣੇ ਨਸ਼ਾ ਤਸਕਰ ਕਾਬੂ
500 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
Publish Date: Sat, 07 Feb 2026 04:00 PM (IST)
Updated Date: Sun, 08 Feb 2026 03:59 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਵੱਲੋਂ ਸੁਨਾਮ ਦੇ ਮਨਪ੍ਰੀਤ ਸਿੰਘ ਉਰਫ ਘੋਟਾ ਤੇ ਉਸ ਦੇ 2 ਹੋਰ ਸਾਥੀਆਂ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਸਿਟੀ 1 ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦੇ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮਹਿੰਮ ਤਹਿਤ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਆਈਪੀਐੱਸ ਅਤੇ ਐੱਸਪੀਡੀ ਅਸ਼ੋਕ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅੁਨਸਾਰ ਮਿਤੀ 6 ਫਰਵਰੀ ਨੂੰ ਥਾਣਾ ਸਿਟੀ 1 ਦੇ ਐੱਸਐੱਚਓ ਇੰਸਪੈਕਟਰ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਸਬੰਧ ’ਚ ਵਾਲਮਿਕੀ ਚੌਕ ਬਰਨਾਲਾ ਮੌਜੂਦ ਸੀ ਤਾਂ ਮੁਖਬਰ ਖਾਸ ਪਾਸੋਂ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਘੋਟਾ ਪੁੱਤਰ ਬਾਬੂ ਸਿੰਘ ਵਾਸੀ ਸਾਂਈ ਕਾਲੋਨੀ, ਰਵਿਦਾਸਪੁਰਾ ਟਿੱਬੀ ਸੁਨਾਮ ਜੋ ਕਿ ਵੱਡੇ ਪੱਧਰ ’ਤੇ ਹੈਰੋਇਨ/ਚਿੱਟਾ ਬਾਹਰਲੇ ਜਿਲ੍ਹਿਆਂ ਤੋਂ ਲਿਆ ਕਿ ਸ਼ਹਿਰ ਬਰਨਾਲਾ ਤੇ ਇਸਦੇ ਆਸ ਪਾਸ ਦੇ ਏਰੀਏ ’ਚ ਨਸ਼ਾ ਤਸਕਰੀ ਕਰਦਾ ਹੈ। ਜੋ ਅੱਜ ਵੀ ਬੇਅਬਾਦ ਕਾਲੋਨੀ ਨੇੜੇ ਟ੍ਰਾਈਡੈਂਟ ਫੈਕਟਰੀ ’ਚ ਤੁਰ ਫਿਰਕੇ ਹੈਰੋਇਨ/ਚਿੱਟਾ ਵੇਚ ਰਿਹਾ ਹੈ। ਜਿਸ ’ਤੇ ਮੁਕੱਦਮਾ ਨੰਬਰ 51 ਮਿਤੀ 6-2-2026 ਅ/ਧ 21,29/61/85 NDPS ACT ਥਾਣਾ ਸਿਟੀ ਬਰਨਾਲਾ ’ਚ ਦਰਜ ਕਰ ਕੇ ਮਨਪ੍ਰੀਤ ਸਿੰਘ ਉਰਫ ਘੋਟਾ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 500 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਇਸ ਦੀ ਪੁੱਛਗਿੱਛ ਪਰ ਮੁਕੱਦਮਾ ਉਕਤ ’ਚ ਰੋਹਿਤ ਉਰਫ ਗੰਜੀ ਪੁੱਤਰ ਸੱਤਪਾਲ ਤੇ ਰਮੇਸ਼ ਕੁਮਾਰ ਉਰਫ ਮੀਸਾ ਪੁੱਤਰ ਨਸੀਬ ਦਾਸ ਵਾਸੀਆਨ ਆਵਾ ਬਸਤੀ ਬਾਰਡਰ ਰੋਡ ਫਿਰੋਜ਼ਪੁਰ ਨੂੰ ਨਾਮਜਦ ਕਰ ਕੇ 07 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।