ਪਾਬੰਦੀ•ਸ਼ੁਦਾ ਗੋਲ਼ੀਆਂ ਬਰਾਮਦ, ਮਮਾਲਾ ਦਰਜ
ਨਸ਼ੀਲੀਆਂ ਗੋਲੀਆਂ ਬਰਾਮਦ, ਮਮਾਲਾ ਦਰਜ
Publish Date: Sun, 01 Mar 2026 03:18 PM (IST)
Updated Date: Mon, 02 Mar 2026 03:58 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਸਪਾਲ ਸਿੰਘ ਪੀਪੀਐੱਸ ਉਪ ਕਪਤਾਨ ਪੁਲਿਸ਼ ਸਬ ਡਿਵੀਜ਼ਨ ਮਹਿਲਕਲਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਪਾਲ ਸਿੰਘ ਮੁੱਖ ਅਫ਼ਸਰ ਥਾਣਾ ਠੁੱਲੀਵਾਲ ਨੇ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਏਐੱਸਆਈ ਜਸਵਿੰਦਰ ਸਿੰਘ ਸੀਨੀਅਰ ਸਿਪਾਹੀ ਦੀਪ ਸਿੰਘ, ਅਮਨਿੰਦਰ ਸਿੰਘ, ਮਹਿਲਾ ਸਿਪਾਹੀ ਲਖਵਿੰਦਰ ਕੌਰ ਨੇ ਦੌਰਾਨੇ ਗਸ਼ਤ ਪਿੰਡ ਕੁਰੜ ਤੋ ਪਿੰਡ ਛਾਪਾ ਨੂੰ ਜਾਦੇ ਲਿੰਕ ਰੋਡ ’ਤੇ ਨੇੜੇ ਸ਼ਰਾਬ ਠੇਕਾ ਡਰੇਨ ਤੋ ਜਗਦੇਵ ਸਿੰਘ ਉਰਫ ਜੋਗਾ ਪੁੱਤਰ ਚਰਨਜੀਤ ਸਿੰਘ ਵਾਸੀ ਛਾਪਾ ਨੂੰ 60 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।