ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ, ਮਾਮਲਾ ਦਰਜ
ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ, ਮਾਮਲਾ ਦਰਜ
Publish Date: Thu, 23 Apr 2026 06:12 PM (IST)
Updated Date: Fri, 24 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਨਸ਼ੀਲੀਆਂ ਗੋਲ਼ੀਆਂ ਤੇ ਕੈਪਸੂਲ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਜੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਰਾਮ ਨਗਰ ਬਸਤੀ, ਸੰਗਰੂਰ ਜੋ ਭੈਣੀ ਜੱਸਾ ਤੋਂ ਕਾਹਨੇਕੇ ਲਿੰਕ ਰੋਡ ’ਤੇ ਨਸ਼ੀਲੇ ਕੈਪਸੂਲ ਤੇ ਨਸ਼ੀਲੀਆਂ ਗੋਲੀਆ ਵੇਚਣ ਦੀ ਤਾਕ ’ਚ ਪੈਦਲ ਫਿਰ ਰਿਹਾ ਹੈ। ਪੁਲਿਸ ਨੇ ਰੇਡ ਕਰ ਕੇ ਉਸ ਕੋਲੋਂ 300 ਨਸ਼ੀਲੇ ਕੈਪਸੂਲ ਤੇ 44 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ।