ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ’ਚ ਚਾਲਕ ਗੰਭੀਰ ਜ਼ਖ਼ਮੀ
ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ’ਚ ਚਾਲਕ ਗੰਭੀਰ ਜਖਮੀ
Publish Date: Thu, 05 Feb 2026 06:53 PM (IST)
Updated Date: Fri, 06 Feb 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੀ ਰਾਤ ਧਨੌਲਾ-ਸੰਗਰੂਰ ਰੋਡ ਤੇ ਨੇੜੇ ਗਊਸ਼ਾਲਾ ਵਿਖੇ ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਭਿਆਨਕ ਟੱਕਰ ਦੇ ਨਾਲ ਸਵਿਫਟ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ (ਪੀਵੀ 19 ਡਬਲਯੂ 1745) ਪੰਚ ਕਾਰ ਦੇ ਚਾਲਕ ਸ਼ਰਾਬੀ ਹਾਲਤ ਵਿਚ ਹੋਣ ਦੇ ਕਾਰਨ ਪੈਟਰੋਲ ਪੰਪ ਸਾਹਮਣੇ ਬਣੀਆਂ ਦੁਕਾਨਾਂ ਅੱਗੇ ਬਣੇ ਸ਼ੈਡਾਂ ਦੀਆ ਪਾਈਪਾਂ ਵਿਚ ਗੱਡੀ ਮਾਰ ਕੇ ਸ਼ੈਡ ਉੜਾ ਦਿੱਤੇ ਤੇ ਫਿਰ ਗਊਸ਼ਾਲਾ ਨਜ਼ਦੀਕ ਸਾਹਮਣੇ ਆ ਰਹੀ (ਪੀਬੀ 19 ਐੱਚ 87 89) ਸਵਿਫਟ ਕਾਰ ਜਿਸ ’ਚ ਸਵਾਰ ਤਰਸੇਮ ਸਿੰਘ ਕਾਲੇਕੇ ਆਪਣੇ ਦੋਸਤਾਂ ਨਾਲ ਗੁਰਪ੍ਰੀਤ ਸ਼ਰਮਾ ਗੁਰਵਿੰਦਰ ਸਿੰਘ ਲਾਲੀ ਅਤੇ ਹੈਪੀ ਨਾਲ ਕਿਸੇ ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਧਨੌਲਾ ਵੱਲ ਨੂੰ ਆ ਰਹੇ ਨੂੰ ਗਉਸ਼ਾਲਾ ਨੇੜੇ ਪੰਚ ਕਾਰ ਨੇ ਉਸ ਨੂੰ ਇੰਨੇ ਜ਼ੋਰ ਦੀ ਟੱਕਰ ਮਾਰੀ ਕਿ ਸਵਿਫਟ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ। ਜਿਸ ’ਚ ਸਵਾਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਾਇਆ। ਇਸ ਦੌਰਾਨ ਜਿੱਥੇ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਉੱਥੇ ਮੌਕੇ ’ਤੇ ਪਹੁੰਚੇ ਥਾਣਾ ਧਨੌਲਾ ਪੁਲਿਸ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ’ਚ ਪਹੁੰਚੀ ਟੀਮ ਹੋਲਦਾਰ ਮਨਜੀਤ ਸਿੰਘ ਸਮੇਤ ਨੇ ਜਾ ਕੇ ਪਹਿਲਾਂ ਆਵਾਜਾਈ ਨੂੰ ਚਲਦੇ ਆ ਕੀਤਾ ਤੇ ਫਿਰ ਨੁਕਸਾਨੇ ਵਾਹਨ ਨੂੰ ਸੜਕ ਦੀ ਸਾਈਡ ’ਤੇ ਲਗਾ ਕੇ ਆਵਾਜਾਈ ਨੂੰ ਪੂਰੀ ਸੁਰੱਖਿਤ ਬਣਾਈ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।