ਕਾਰ ਤੇ ਬਾਈਕ ਦੀ ਟੱਕਰ ’ਚ ਇਕ ਜ਼ਖ਼ਮੀ
ਕਾਰ ਤੇ ਮੋਟਰਸਾਇਕਲ ਦੀ ਟੱਕਰ ’ਚ ਚਾਲਕ ਗੰਭੀਰ ਜਖਮੀ
Publish Date: Mon, 13 Apr 2026 06:30 PM (IST)
Updated Date: Tue, 14 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਖੁੱਡੀ ਰੋਡ ’ਤੇ ਬੀਤੀ ਰਾਤ ਇਕ ਸਕਾਰਪਿਓ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਇਸ ਹਾਦਸੇ ’ਚ ਇਕ ਆਟੋ ਚਾਲਕ ਵੀ ਲਪੇਟ ’ਚ ਆ ਗਿਆ। ਹਾਸਦੇ ’ਚ ਮੋਟਰਸਾਈਕਲ ਸਵਾਰ, ਗੱਡੀ ਚਾਲਕ ਤੇ ਆਟੋ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਖੁੱਡੀ ਰੋਡ ’ਤੇ ਬੀਤੀ ਰਾਤ ਸਕਾਰਪਿਓ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਸਦੇ ’ਚ ਦੋਵੇਂ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਤੇ ਇਸ ਹਾਦਸੇ ’ਚ ਇਕ ਆਟੋ ਚਾਲਕ ਵੀ ਆ ਗਿਆ। ਜਿਸ ਦੇ ਵੀ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ। ਇਸ ਹਾਦਸੇ ’ਚ ਬਲਦੇਵ ਸਿੰਘ, ਦਰਸ਼ਨ ਸਿੰਘ, ਬਲਵੀਰ ਕੌਰ, ਗੁਰਲੀਨ ਕੌਰ, ਅਜੀਤ ਸਿੰਘ ਆਦਿ ਵਿਅਕਤੀ ਗੰਭੀਰ ਰੂਪ ’ਚ ਜਖਮੀ ਹੋ ਗਿਆ। ਮੋਟਰਸਾਇਕਲ ਸਵਾਰ ਪੰਡਿਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ’ਚ ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਮੋਟਰਸਾਈਕਲ ਚਾਲਕ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਹੋਰ ਹਸਪਤਾਲ ’ਚ ਰੈਫ਼ਰ ਕਰ ਦਿੱਤਾ।