ਮਸਜਿਦ ਦੀ ਉਸਾਰੀ ਲਈ 51 ਹਜ਼ਾਰ ਦੀ ਰਾਸ਼ੀ ਭੇਂਟ
ਮਸਜਿਦ ਦੀ ਉਸਾਰੀ ਲਈ 51 ਹਜ਼ਾਰ ਦੀ ਰਾਸ਼ੀ ਭੇਂਟ
Publish Date: Fri, 30 Jan 2026 06:52 PM (IST)
Updated Date: Sat, 31 Jan 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਧਾਰਮਿਕ, ਸਮਾਜਿਕ ਕੰਮਾਂ ’ਚ ਹਮੇਸ਼ਾਂ ਤਨ ਮਨ ਤੋਂ ਸੇਵਾ ਕਰਨ ਵਾਲੀ ਨਾਂਮਵਰ ਸਖਸ਼ੀਅਤ ਰਜਵਾੜਾ ਫੂਡਜ਼ ਦੇ ਚੇਅਰਮੈਨ ਬਲਜਿੰਦਰ ਸਿੰਘ ਬੜਿੰਗ ਵੱਲੋਂ ਮਸਜਿਦ ਦੀ ਉਸਾਰੀ ਲਈ 51 ਹਜਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਬੜਿੰਗ ਨੇ ਕਿਹਾ ਕਿ ਇਹ ਪਵਿੱਤਰ ਧਾਰਮਿਕ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਮੈਂ ਭਾਗਾਂ ਵਾਲਾ ਹਾਂ ਜੋ ਮੈਨੂੰ ਇਸ ਇਤਿਹਾਸਿਕ ਮਸਜਿਦ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਨ੍ਹਾਂ ਮੁਸਲਿਮ ਵੈਲਫੇਅਰ ਕਮੇਟੀ ਨੂੰ ਭਰੋਸਾ ਦਿੰਦਿਆਂ ਕਿਹਾ ਗਿਆ ਕਿ ਭਵਿੱਖ ’ਚ ਵੀ ਉਹ ਦਸਵੰਧ ਕੱਢਦੇ ਹੋਏ ਮਾਲੀ ਸਹਾਇਤਾ ਦਿੰਦੇ ਰਹਿਣਗੇ। ਇਸ ਮੌਕੇ ਗੱਲ ਕਰਦਿਆਂ ਹੋਇਆ ਮੁਸਲਿਮ ਵੈਲਫੇਅਰ ਕਮੇਟੀ ਧਨੌਲਾ ਦੇ ਪ੍ਰਧਾਨ ਮਿੱਠੂ ਖਾਨ ਨੇ ਦੱਸਿਆ ਕਿ ਇਹ ਮਸਜਿਦ ਤਕਰੀਬਨ 500 ਸਾਲ ਪੁਰਾਣੀ ਹੈ ਜਿਸ ਦੀ ਇਮਾਰਤ ਹੁਣ ਬਹੁਤ ਜਿਆਦਾ ਖਸਤਾ ਹਾਲਤ ’ਚ ਪਹੁੰਚ ਚੁੱਕੀ ਸੀ ਉਨ੍ਹਾਂ ਦੱਸਿਆ ਕਿ ਧਨੌਲਾ ਬਾਜ਼ਾਰ ਦੀ ਸੜਕ ਕਈ ਵਾਰ ਉੱਚੀ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਮਸਜਿਦ ਦਾ ਪੱਧਰ ਨੀਵਾਂ ਹੋ ਗਿਆ ਤੇ ਬਰਸਾਤਾਂ ਦੌਰਾਨ ਮੀਹ ਦਾ ਪਾਣੀ ਮਸਜਿਦ ’ਚ ਚਲਿਆ ਜਾਂਦਾ ਸੀ ਜਿਸ ਕਾਰਨ ਨਮਾਜ਼ੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਉਨ੍ਹਾਂ ਵਲੋਂ ਰਜਵਾੜਾ ਫੂਡਸ ਦੇ ਐੱਮਡੀ ਬਲਜਿੰਦਰ ਸਿੰਘ ਵੜਿੰਗ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਕੋਲੋਂ ਸਾਨੂੰ ਹਮੇਸ਼ਾ ਭਰਾਵਾਂ ਵਾਂਗ ਸਹਿਯੋਗ ਮਿਲਦਾ ਰਹਿੰਦਾ ਹੈ, ਉਹ ਪਰਮਾਤਮਾ ਅੱਗੇ ਇਨ੍ਹਾਂ ਦੀ ਚੜਦੀ ਕਲਾ ਲਈ ਅਰਦਾਸ ਕਰਦੇ ਰਹਿਣਗੇ ਤਾਂ ਜੋ ਇਹ ਹੋਰਨਾਂ ਲੋੜਵੰਦ ਲੋਕਾ ਦੀ ਮਦਦ ਕਰਦੇ ਰਹਿਣ। ਇਸ ਮੌਕੇ ਨਰਿੰਦਰ ਸਿੰਘ ਬੜਿੰਗ, ਸੰਦੀਪ ਸਿੰਘ ਬਿੱਟੂ, ਸਰਪੰਚ ਗੁਰਪ੍ਰੀਤ ਸਿੰਘ ਸੰਘੇੜਾ, ਠੇਕੇਦਾਰ ਬਿੰਦਰ ਸਿੰਘ ਲੋਂਗੋਵਾਲ, ਡਾਕਟਰ ਦਿਲਸ਼ਾਦ ਮੁਹੰਮਦ, ਸਾਬਕਾ ਸਰਪੰਚ ਕਾਲਾ ਕੁੱਬੇ ਆਦਿ ਹਾਜ਼ਰ ਸਨ।