ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ
ਬਰਨਾਲਾ ਸਪੋਰਟਸ ਕਲੱਬ ’ਚ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ
Publish Date: Sun, 18 Jan 2026 04:53 PM (IST)
Updated Date: Mon, 19 Jan 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸਪੋਰਟਸ ਕਲੱਬ ’ਚ ਜ਼ਿਲ੍ਹਾ ਪੱਧਰੀ ਸ਼ਤਰੰਜ (ਚੈੱਸ) ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੁਕਾਬਲੇ ਦੌਰਾਨ ਅੰਡਰ-11, ਅੰਡਰ-15, ਅੰਡਰ-19 ਤੇ ਓਪਨ ਕੈਟੇਗਰੀ ’ਚ ਖਿਡਾਰੀਆਂ ਨੇ ਆਪਣੀ ਕਾਬਲੀਅਤ ਦਿਖਾਈ। ਜ਼ਿਲ੍ਹੇ ਭਰ ਤੋਂ ਆਏ ਬੱਚਿਆਂ ਤੇ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਮੁਕਾਬਲਿਆਂ ’ਚ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੋਗਾ ਤੋਂ ਇਨਕਮ ਟੈਕਸ ਅਧਿਕਾਰੀ ਅਮਰਜੀਤ ਖੀਪਲ ਤੇ ਕਪਿਲ ਗਰਗ (ਸਮਾਈਲ ਫਾਰਐਵਰ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਪੋਰਟਸ ਕਲੱਬ ਪਹੁੰਚਣ ’ਤੇ ਕਲੱਬ ਦੇ ਮੈਂਬਰਾਂ ਨੀਲ ਕੰਠ ਸ਼ਰਮਾ, ਸਕੁਲ ਕੌਸ਼ਲ, ਸੌਰਵ ਗੋਇਲ, ਮੋਹਿਤ ਬੰਸਲ, ਰਾਕੇਸ਼ ਕੁਮਾਰ, ਹਰਪ੍ਰੀਤ ਸਿੰਘ, ਆਸ਼ੁਤੋਸ਼ ਕੌਸ਼ਲ, ਰੌਬਿਨ ਗੁਪਤਾ, ਰਾਹੁਲ ਅਤੇ ਜੁਨਿੰਦਰ ਜੋਸ਼ੀ ਵੱਲੋਂ ਉਨ੍ਹਾਂ ਦਾ ਫੁੱਲ ਮਾਲਾਵਾਂ ਨਾਲ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੰਗਠਨ ਦੇ ਪ੍ਰਧਾਨ ਸਕੁਲ ਕੌਸ਼ਲ ਨੇ ਕਿਹਾ ਕਿ ਖੇਡਾਂ ’ਚ ਭਾਗੀਦਾਰੀ ਨਾਲ ਬੱਚਿਆਂ ’ਚ ਮੋਬਾਈਲ ਪ੍ਰਤੀ ਵਧ ਰਹੇ ਰੁਝਾਨ ਨੂੰ ਘਟਾਇਆ ਜਾ ਸਕਦਾ ਹੈ। ਇਸੇ ਮਕਸਦ ਨਾਲ ਬੱਚਿਆਂ ਲਈ ਅਜਿਹੀਆਂ ਸ਼ਤਰੰਜ ਚੈਂਪੀਅਨਸ਼ਿਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਤਰੰਜ ਖੇਡਣ ਨਾਲ ਬੱਚਿਆਂ ਦੀ ਮਾਨਸਿਕ ਸਮਰਥਾ ਵਿਕਸਿਤ ਹੁੰਦੀ ਹੈ ਅਤੇ ਆਤਮ ਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰਤਿਯੋਗਿਤਾਵਾਂ ਵਿਚ ਭਾਗ ਲੈਣ ਲਈ ਕਲੱਬ ਵੱਲੋਂ ਸਪਾਂਸਰ ਕੀਤਾ ਜਾਵੇਗਾ। ਕਲੱਬ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਬਿਹਤਰ ਮੰਚ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਵਿਸ਼ਨੂੰ ਗੋਇਲ, ਰੋਹਿਤ ਗਰਗ, ਰਿੰਕੂ ਅਤੇ ਇਨਕਮ ਟੈਕਸ ਇੰਸਪੈਕਟਰ ਵਿਕਾਸ ਕੁਮਾਰ ਵੀ ਖਾਸ ਤੌਰ ‘ਤੇ ਮੌਜੂਦ ਰਹੇ।