ਲੋੜਵੰਦਾਂ ਨੂੰ ਕੱਚੇ ਘਰਾ ਨੂੰ ਪੱਕੇ ਬਣਾਉਣ ਲਈ ਮਨਜ਼ੂਰੀ ਪੱਤਰ ਵੰਡੇ
ਲੋੜਵੰਦਾਂ ਨੂੰ ਕੱਚੇ ਘਰਾ ਨੂੰ ਪੱਕੇ ਬਣਾਉਣ ਲਈ ਮਨਜ਼ੂਰੀ ਪੱਤਰ ਵੰਡੇ
Publish Date: Fri, 27 Feb 2026 05:55 PM (IST)
Updated Date: Sat, 28 Feb 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ। ਇਹ ਪ੍ਰਗਟਾਵਾ ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ਅੰਦਰ ਕੱਚੇ ਘਰਾ ਨੂੰ ਪੱਕਾ ਬਣਾਉਣ ਲਈ ਲਾਭਪਾਤਰ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਵੰਡਣ ਕੀਤਾ। ਉਨ੍ਹਾਂ ਆਖਿਆ ਕਿ ਅੱਜ ਅਸੀਂ ਸਾਡੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਹਰਿੰਦਰ ਧਾਲੀਵਾਲ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਨੂੰ 137 ਲਾਭਪਾਤਰ ਪਰਿਵਾਰਾਂ ਨੂੰ ਇਹ ਮਨਜ਼ੂਰੀ ਪੱਤਰ ਦਿੱਤੇ ਗਏ ਹਨ ਤਾ ਜੋ ਉਹ ਆਪਣਾ ਪੱਕਾ ਘਰ ਬਣਾ ਸਕਣ। ਇਸ ਮੋਕੇ ਸੀਨੀਅਰ ਆਗੂ ਸਾਹਿਬ ਸਿੰਘ ਸੋਢੀ, ਜ਼ਿਲ੍ਹਾ ਮੀਡੀਆ ਇੰਚਾਰਜ ਵਿਕਰਮ ਸਿੰਘ ਧਨੌਲਾ, ਸਤਨਾਮ ਸਿੰਘ ਫਤਿਹ ਬਲਾਕ ਪ੍ਰਧਾਨ, ਨਵਦੀਪ ਸਿੰਘ ਪ੍ਰੈਟੀ, ਕੌਂਸਲਰ ਗੋਰਵ ਬਾਂਸਲ, ਕੇਵਲ ਸਿੰਘ, ਭਗਵਾਨ ਦਾਸ, ਮੇਵਾ ਸਿੰਘ, ਬੀਬੀ ਜਸਪ੍ਰੀਤ ਕੌਰ, ਜਸਪਾਲ ਕੌਰ ਸੋਢੀ, ਨਗਰ ਕੌਂਸਲ ਦੇ ਅਫ਼ਸਰ ਜਗਸੀਰ ਸਿੰਘ ਦਾਨਗੜ੍ਹ, ਨਵਕਿਰਨ ਚੰਗਾਲ, ਰਾਜਵੀਰ ਸਿੰਘ ਤੇ ਅਮਨਦੀਪ ਸਿੰਘ ਜਟਾਣਾ ਆਦਿ ਹਾਜ਼ਰ ਸਨ।