ਖਾਲਸਾ ਕਾਲਜ’ਚ ਦਵਿੰਦਰ ਸਤਿਆਰਥੀ ਯਾਦਗਾਰੀ ਪ੍ਰੋਗਰਾਮ 13 ਨੂੰ
ਮੀਰੀ ਪੀਰੀ ਖਾਲਸਾ ਕਾਲਜ ਭਦੌੜ ’ਚ ਦਵਿੰਦਰ ਸਤਿਆਰਥੀ ਯਾਦਗਾਰੀ ਪ੍ਰੋਗਰਾਮ 13 ਨੂੰ
Publish Date: Tue, 10 Feb 2026 05:39 PM (IST)
Updated Date: Wed, 11 Feb 2026 04:03 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਮੀਰੀ-ਪੀਰੀ ਖਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜ ਕਰ ਰਿਹਾ ਹੈ। ਪ੍ਰਿੰ. ਮਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੰਸਥਾ ’ਚ 13 ਫਰਵਰੀ ਨੂੰ ਦਵਿੰਦਰ ਸਤਿਆਰਥੀ ਯਾਦਗਾਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਮਾਸਟਰ ਰਾਮ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਲੇਕ ਸੱਭਿਆਚਾਰਕ ਮੰਚ, ਦੇਵਿੰਦਰ ਸਤਿਆਰਥੀ ਸਾਹਿਤ ਸਭਾ, ਭਦੌੜ ਅਤੇ ਪੰਜ ਆਬ ਪੰਜਾਬੀ ਸਾਹਿਤ ਸਭਾ, ਮੀਰੀ ਪੀਰੀ ਖਾਲਸਾ ਕਾਲਜ, ਭਦੌੜ ਦੇ ਸਹਿਯੋਗ ਨਾਲ ਕ੍ਰਿਸ਼ਨ ਕੋਰਪਾਲ, ਕ੍ਰਿਸ਼ਨ ਬਰਗਾੜੀ ਅਤੇ ਹਰਦੀਪ ਸਿੰਘ ਹੰਡਿਆਇਆ ਦੀ ਯਾਦ ਨੂੰ ਸਮਰਪਿਤ ਦੇਵਿੰਦਰ ਸਤਿਆਰਥੀ ਯਾਦਗਾਰੀ ਸਮਾਗਮ 13 ਫਰਵਰੀ ਦਿਨ ਸ਼ੁਕਰਵਾਰ ਨੂੰ ਸਵੇਰੇ 11 :00 ਵਜੇ ਮੀਰੀ=ਪੀਰੀ ਖਾਲਸਾ ਕਾਲਜ , ਭਦੌੜ (ਬਰਨਾਲਾ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ’ਚ ਅਮੋਲਕ ਸਿੰਘ ਪ੍ਰਧਾਨ (ਪ.ਲ.ਸ. ਮੰਚ) ਅਤੇ ਡਾ. ਤੇਜਿੰਦਰ ਸਿੰਘ ਗਰੇਵਾਲ (ਐੱਮਐੱਲਏ, ਕੈਨੇਡਾ) ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਸਾਹਿਤ, ਸਿੱਖਿਆ, ਸੱਭਿਆਚਾਰ ਅਤੇ ਹੋਰ ਭਖਦੇ ਮਸਲਿਆਂ ਅਤੇ ਕ੍ਰਿਸ਼ਨ ਕੋਰਪਾਲ ਦੀ ਇਨਕਲਾਬੀ ਸਾਹਿਤਕ ਘਾਲਣਾ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਉਸਾਰੂ ਗੀਤ- ਸੰਗੀਤ ਦੀ ਪੇਸ਼ਕਾਰੀ ਕੀਤੀ ਜਾਵੇਗੀ। ਸੱਭਿਆਚਾਰ, ਖੇਡਾਂ, ਵਿੱਦਿਆ ਅਤੇ ਵੱਖ–ਵੱਖ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਇਨਾਮ ਸਨਮਾਨ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ’ਚ ਸਾਰਿਆਂ ਨੂੰ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।