‘ਆਪ’ ਸਰਕਾਰ ’ਚ ਵਿਕਾਸ ਕਾਰਜਾਂ ਦੇ ਕੰਮ ਨਿਰੰਤਰ ਜਾਰੀ: ਹਸਨਪ੍ਰੀਤ
‘ਆਪ’ ਸਰਕਾਰ ’ਚ ਵਿਕਾਸ ਕਾਰਜਾਂ ਦੇ ਕੰਮ ਨਿਰੰਤਰ ਜਾਰੀ: ਹਸਨਪ੍ਰੀਤ ਭਾਰਦਵਾਜ
Publish Date: Thu, 15 Jan 2026 05:53 PM (IST)
Updated Date: Fri, 16 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਛੱਡੀ ਜਾ ਰਹੀ ਹੈ। ਸੂਬੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾ ਰਹੀ ਹੈ। ਬਰਨਾਲਾ ਸ਼ਹਿਰ ਅੰਦਰ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਲਈ ਐੱਮਪੀ ਮੀਤ ਹੇਅਰ ਵਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਪ ਆਗੂ ਤੇ ਓਐੱਸਡੀ ਮੀਤ ਹੇਅਰ ਹਸਨਪ੍ਰੀਤ ਭਾਰਦਵਾਜ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਸੰਘੇੜਾ ਵਿਖੇ ਲੱਗਭਗ 11 ਕਰੋੜ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ 5 ਨਵੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸੰਘੇੜਾ ਤੋਂ ਏਅਰ ਫ਼ੋਰਸ ਸਟੇਸ਼ਨ ਕੌਠੇ ਅਜੀਤ ਸਿੰਘ ਨਗਰ ਤੱਕ ਲਿੰਕ ਰੋਡ ਜਿਸ ਦੀ ਲੰਬਾਈ 2.10 ਕਿਲੋਮੀਟਰ ਹੈ, ਲਾਗਤ ਤਕਰੀਬਨ 134.4 ਲੱਖ ਰੁਪਏ ਹੈ, ਬਰਨਾਲਾ ਰਾਏਕੋਟ ਰੋਡ (ਸੰਘੇੜਾ ਕਾਲਜ) ਤੋਂ ਕਰਮਗ੍ਹੜ ਰੋਡ ਜਿਸ ਦੀ ਲੰਬਾਈ 3.10 ਕਿਲੋਮੀਟਰ ਹੈ, ਲਾਗਤ 198.4 ਲੱਖ ਰੁਪਏ ਹੈ, ਸੰਘੇੜਾ ਤੋਂ ਝਲੂਰ ਰੋਡ ਵਾਇਆ ਕੌਠੇ ਖੇੜੀ ਵਾਲੇ ਤੱਕ ਲਿੰਕ ਰੋਡ ਜਿਸ ਦੀ ਲੰਬਾਈ 5.30 ਕਿਲੋਮੀਟਰ ਹੈ, ਲਾਗਤ 338..12 ਲੱਖ ਰੁਪਏ ਹੈ, ਬਰਨਾਲਾ ਰਾਏਕੋਟ ਰੋਡ (ਟ੍ਰਾਈਡੈਂਟ ਫ਼ੈਕਟਰੀ) ਤੋਂ ਗੁਰਦੁਆਰਾ ਮਾਤਾ ਸੁਲੱਖਣੀ ਤੱਕ ਲਿੰਕ ਰੋਡ ਜਿਸ ਦੀ ਲੰਬਾਈ 3.10 ਕਿਲੋਮੀਟਰ ਹੈ, ਲਾਗਤ 192.14 ਲੱਖ ਰੁਪਏ ਹੈ, ਸੰਘੇੜਾ ਸੇਖਾ ਰੋਡ (ਬਾਬਾ ਮਾਲੇ ਵਾਲਾ) ਤੋਂ ਕੋਠੇ ਨਿਹਾਲੂਵਾਲਾ, ਕੋਠੇ ਕੁਰੜ ਵਾਲੇ ਅਤੇ 12 ਪੁਲਾਂ ਤੱਕ ਜਿਸ ਦੀ ਲੰਬਾਈ 3.20 ਕਿਲੋਮੀਟਰ, ਲਾਗਤ 205.13 ਲੱਖ ਰੁਪਏ ਹੈ, ਦੀ ਉਸਾਰੀ ਦੇ ਨੀਂਹ ਪੱਥਰ ਰੱਖੇ ਗਏ ਹਨ। ਆਉਣ ਵਾਲੇ ਦਿਨਾਂ ’ਚ ਇਹ ਸਾਰੀਆਂ ਲਿੰਕ ਸੜਕਾਂ ਬਣ ਕੇ ਤਿਆਰ ਹੋ ਜਾਣ ਗਈਆਂ ਜਿਸ ਨਾਲ ਲੋਕਾਂ ਨੂੰ ਆਉਣ-ਜਾਣ ’ਚ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ।