ਡੀਸੀ ਵੱਲੋਂ ਮਨਾਲ ਗਊਸ਼ਾਲਾ ’ਚ ਗਊ ਵੰਸ਼ ਵਾਸਤੇ ਪ੍ਰਬੰਧਾਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵਲੋਂ ਮਨਾਲ ਗਊਸ਼ਾਲਾ 'ਚ ਗਊ ਵੰਸ਼ ਵਾਸਤੇ ਪ੍ਰਬੰਧਾਂ ਦਾ ਜਾਇਜ਼ਾ
Publish Date: Fri, 13 Mar 2026 05:51 PM (IST)
Updated Date: Sat, 14 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਵਲੋਂ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਸਰਕਾਰੀ ਗਊਸ਼ਾਲਾ ਮਨਾਲ ਵਿੱਚ ਗਊ ਵੰਸ਼ ਵਾਸਤੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਗਊਸ਼ਾਲਾ ਵਿਚ ਹਰੇ ਚਾਰੇ, ਤੂੜੀ, ਲੇਬਰ ਸਮੇਤ ਹੋਰ ਖਰਚਿਆਂ ਉੱਤੇ ਵਿਚਾਰ ਚਰਚਾ ਕੀਤੀ ਅਤੇ ਗਊਸ਼ਾਲਾ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਸੁਝਾਅ ਲਏ। ਓਹਨਾਂ ਗਊਸ਼ਾਲਾ ਬਾਬਤ ਮਹੀਨਾਵਾਰ ਮੀਟਿੰਗ ਕਰਨ ਉੱਤੇ ਜ਼ੋਰ ਦਿੱਤਾ ਤਾਂ ਜੋ ਪੇਸ਼ ਆ ਰਹੇ ਮਸਲਿਆਂ ਨੂੰ ਨਾਲੋ ਨਾਲ ਹੱਲ ਕੀਤਾ ਜਾ ਸਕੇ। ਉਹਨਾਂ ਗਊ ਵੰਸ਼ ਦੀ ਸੇਵਾ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਸਮਾਜ ਸੇਵੀਆਂ ਨੂੰ ਵੀ ਇਸ ਪੁੰਨ ਦੇ ਕਾਰਜ ਵਿਚ ਨਾਲ ਜੋੜਿਆ ਜਾਵੇ ਤਾਂ ਜੋ ਗਊ ਵੰਸ਼ ਦੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ, ਐੱਸਡੀਐੱਮ ਮਹਿਲਕਲਾਂ ਕ੍ਰਿਤਿਕਾ ਗੋਇਲ, ਸੇਵਾਮੁਕਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਮੁੱਖ ਸੇਵਾਦਾਰ ਨਰੇਸ਼ ਕੁਮਾਰ ਗਰਗ ਤੇ ਹੋਰ ਪਤਵੰਤੇ ਹਾਜ਼ਰ ਸਨ।