ਸੋਮਵਾਰ ਨੂੰ ਪਈ ਸੰਘਣੀ ਧੁੰਦ ਨੇ ਜਨ ਜੀਵਨ ਕੀਤਾ ਪ੍ਰਭਾਵਿਤ
ਸੋਮਵਾਰ ਨੂੰ ਪਈ ਸੰਘਣੀ ਧੁੰਦ ਨੇ ਜਨ ਜੀਵਨ ਕੀਤਾ ਪ੍ਰਭਾਵਿਤ
Publish Date: Mon, 02 Feb 2026 06:51 PM (IST)
Updated Date: Tue, 03 Feb 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸੋਮਵਾਰ ਨੂੰ ਸਵੇਰ ਤੋਂ ਹੀ ਆਸਮਾਨ ’ਚ ਛਾਈ ਸੰਘਣੀ ਧੁੰਦ ਨੇ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਜਾਣਕਾਰੀ ਅਨੁਸਾਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਿੱਥੇ ਆਵਾਜਾਈ ਦੀ ਰਫ਼ਤਾਰ ਹੌਲੀ ਰਹੀ, ਉੱਥੇ ਹੀ ਠੰਢ ਵੀ ਕਾਫ਼ੀ ਜਿਆਦਾ ਵਧ ਗਈ। ਧੁੰਦ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਲਾਇਟਾਂ ਚਲਾ ਕੇ ਹੌਲੀ ਰਫ਼ਤਾਰ ’ਚ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਧੁੰਦ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਦੁਪਹਿਰ ਮੌਸਮ ਸਾਫ਼ ਹੋ ਗਿਆ ਤੇ ਕੁੱਝ ਟਾਇਮ ਲਈ ਧੁੱਪ ਨਿੱਕਲੀ ਤੇ ਸਾਮ ਢਲਦਿਆਂ ਹੀ ਫਿਰ ਤੋਂ ਮੌਸਮ ਠੰਡਾ ਹੋ ਗਿਆ ਤੇ ਠਾਰੀ ਵਧ ਗਈ। ਸਵੇਰੇ 10:00 ਵਜੇ ਤੱਕ ਧੁੰਦ ਛਾਈ ਰਹੀ ਤੇ ਲੋਕ ਬਾਜ਼ਾਰਾਂ ’ਚ ਘੱਟ ਹੀ ਨਿੱਕਲਦੇ ਨਜ਼ਰ ਆਏ। ਸੋਮਵਾਰ ਨੂੰ ਘਟ ਘੱਟ ਤਾਪਮਾਨ 8 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ। ਆਸਮਾਨ ’ਚ ਸਾਰਾ ਦਿਨ ਸੰਘਣੇ ਬੱਦਲ ਛਾਏ ਰਹੇ ਤੇ ਠੰਡੀਆਂ ਹਵਾਵਾਂ ਨੇ ਮੌਸਮ ’ਚ ਠਾਰੀ ਵਧਾ ਦਿੱਤੀ।