ਮਟਰਨਲ ਮੌਤਾਂ ਦੀ ਦਰ ਨੂੰ ਘਟਾਉਣ ਸਬੰਧੀ ਸਟਾਫ ਨੂੰ ਕੀਤਾ ਜਾਗਰੂਕ
ਮਟਰਨਲ ਮੌਤਾਂ ਦੀ ਦਰ ਨੂੰ ਘਟਾਉਣ ਸਬੰਧੀ ਸਟਾਫ ਨੂੰ ਕੀਤਾ ਜਾਗਰੂਕ
Publish Date: Wed, 21 Jan 2026 03:58 PM (IST)
Updated Date: Wed, 21 Jan 2026 04:00 PM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵੱਲੋਂ ਡਾ. ਅਮਰਜੀਤ ਕੌਰ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ.ਜਸਦੀਪ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਦੇਖ-ਰੇਖ ਹੇਠ ਬਲਾਕ ਭਰ ਦੇ ਸਮੂਹ ਐੱਲਐੱਚਵੀਜ਼ ਅਤੇ ਏਐੱਨਐੱਮਜ਼ ਦੀ ਮੀਟਿੰਗ ਸੀਐਚਸੀ ਸ਼ੇਰਪੁਰ ਵਿਖੇ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਦਫਤਰ ਸੰਗਰੂਰ ਵੱਲੋਂ ਦੀਪਕ ਡੀਐੱਮਈਓ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਸਮੂਹ ਏਐੱਨਐੱਮਜ਼ ਨੂੰ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਆਪਣੇ ਆਪਣੇ ਏਰੀਏ ਵਿੱਚ ਹਾਈ ਰਿਸਕ ਗਰਭਵਤੀ ਔਰਤਾਂ ਦਾ ਪੂਰਨ ਤੌਰ ’ਤੇ ਉਨ੍ਹਾਂ ਨਾਲ ਤਾਲਮੇਲ ਰੱਖਿਆ ਜਾਵੇ। ਕੋਈ ਵੀ ਐੱਮਡੀਆਰ ਨਾ ਹੋਣ ਦਿੱਤੀ ਜਾਵੇ। ਭਾਵ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਤਾਂ ਜੋ ਕਿ ਜਣੇਪੇ ਦੌਰਾਨ, ਜਣੇਪੇ ਤੋਂ ਬਾਅਦ ਹੁੰਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਗਰਭਵਤੀ ਮਹਿਲਾਵਾਂ ਦੇ ਲੋੜੀਦੇ ਚੈਕਅੱਪ ਅਤੇ ਟੈਸਟ ਸਿਹਤ ਸੰਸਥਾਵਾਂ ਵਿਖੇ ਹੀ ਕਰਵਾਏ ਜਾਣ। ਇਸ ਮੌਕੇ ਤਰਸੇਮ ਸਿੰਘ ਬੀਈਈ ਵੱਲੋਂ ਬਲਾਕ ਅਧੀਂਨ ਹੋਈਆਂ ਮਟਰਨਲ ਮੌਤਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਯਤਨ ਜੈਨ ਡੈਂਟਲ ਮੈਡੀਕਲ ਅਫਸਰ ਵੱਲੋਂ ਐਚਪੀਵੀ ਵੈਕਸੀਨ ਬਾਰੇ ਵੀ ਜਾਗਰੂਕ ਕੀਤਾ ਕਿਹਾ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਭਾਰਤ ਦੇਸ਼ ਵਿੱਚ ਦੂਜਾ ਸਭ ਤੋਂ ਜਿਆਦਾ ਹੋਣ ਵਾਲਾ ਕੈਂਸਰ ਹੈ। ਜਿਸ ਦਾ ਮੁੱਖ ਕਾਰਨ ਹਿਊਮਨ ਪੈਪਲੋਮਾ ਵਾਇਰਸ ਹੈ। ਜਿਸ ਦਾ ਲਾਗ ਤੋਂ ਬਚਾਅ ਲਈ ਐਚਪੀਵੀ ਵੈਕਸੀਨ ਦਾ ਮੁੱਖ ਰੋਲ ਹੈ। ਇਸ ਬਿਮਾਰੀ ਤੋਂ ਬਚਾਅ ਅਤੇ ਮੌਤ ਦਰ ਨੂੰ ਘਟਾਉਣਾ ਹੈ। ਇਹ ਵੈਕਸੀਨ 14 ਤੋਂ 15 ਸਾਲ ਦੇ ਬੱਚੀਆਂ ਦੇ ਮੁਫਤ ਨੇੜ ਭਵਿੱਖ ਵਿੱਚ ਲਗਾਈ ਜਾਵੇਗੀ। ਇਸ ਮੌਕੇ ਜਰਨੈਲ ਕੌਰ ਐਲਐਚਵੀ, ਹਰਜਿੰਦਰ ਸਿੰਘ ਝਲੂਰ ਬੀਐਸਏ ਅਤੇ ਗੁਰਿੰਦਰ ਸਿੰਘ ਕੰਪਿਊਟਰ ਆਪਰੇਟਰ ਆਦਿ ਹਾਜ਼ਰ ਸਨ।