ਜ਼ਹਿਰਲੀ ਚੀਜ ਨਿਗਲਣ ਕਾਰਨ ਮੌਤ, ਮਾਮਲਾ ਦਰਜ
ਜਹਿਰਲੀ ਚੀਜ ਨਿਗਲਣ ਕਾਰਨ ਮੌਤ, ਮਾਮਲਾ ਦਰਜ
Publish Date: Sun, 05 Apr 2026 05:52 PM (IST)
Updated Date: Mon, 06 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ ਨਿਗਲਣ ਕਾਰਨ ਹੋਈ ਮੌਤ ਦੇ ਮਾਮਲ ’ਚ ਪਰਚਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਕਰਮਜੀਤ ਕੌਰ ਪਤਨੀ ਰਾਮ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸੰਧੂ ਕਲਾਂ ਨੇ ਬਿਆਨ ਦਰਜ ਕਰਵਾਏ ਕਿ ਮੁਦੱਈ ਦੇ ਲੜਕੇ ਮਨਪ੍ਰੀਤ ਸਿੰਘ ਦਾ ਵਿਆਹ ਮਨਜੀਤ ਕੌਰ ਨਾਲ ਹੋਈ। ਜੋ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਤੇ ਜਾਇਦਾਦ ’ਚੋਂ ਅੱਧਾ ਹਿੱਸਾ ਲੈਣ ਸਬੰਧੀ ਧਮਕੀਆਂ ਦਿੰਦੀ ਸੀ। ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਖੇਤ ’ਚ ਕੋਈ ਜ਼ਹਿਰੀਲੀ ਚੀਜ ਨਿਗਲ ਲਈ ਤੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਨਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਸੰਧੂ ਕਲਾ ਹਾਲ ਅਬਾਦ ਨੈਣੇਵਾਲ, ਕਰਮਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਨੈਣੇਵਾਲ ਤੇ ਬਲਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੈਣੇਵਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।