ਸੇਵਾਦਾਰਾਂ ’ਤੇ ਜਾਨਲੇਵਾ ਹਮਲਾ, 2 ਜ਼ਖਮੀ
ਸੇਵਾਦਾਰਾਂ ਤੇ ਜਾਨਲੇਵਾ ਹਮਲਾ,ਦੋ ਸੇਵਾਦਾਰ ਜ਼ਖਮੀ, ਪੁਲਿਸ ਜਾਂਚ 'ਚ ਜੁਟੀ
Publish Date: Thu, 16 Apr 2026 06:03 PM (IST)
Updated Date: Fri, 17 Apr 2026 04:13 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ਼ ਦੋ ਸੇਵਾਦਾਰਾਂ ਮਹੰਤ ਪਿਆਰਾ ਸਿੰਘ ਤੇ ਮਹੰਤ ਸੁਖਪ੍ਰੀਤ ਸਿੰਘ ਵਾਸੀ ਕੋਟਫੱਤਾ ਨੇ ਦੱਸਿਆ ਗਿਆ ਕਿ ਉਹ 25-30 ਸਾਲਾਂ ਤੋਂ ਨੈਣੇਵਾਲ ਪਿੰਡ ਵਿਖੇ ਸਥਿਤ ਡੇਰਾ ਬਾਬਾ ਰਾਮ ਸਿੰਘ ਦੇ ਸੰਚਾਲਕ ਮਹਾਤਮਾ ਜਗਤਾਰ ਸਿੰਘ ਜੀ ਕੋਲ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਹੀ ਕੁਝ ਲੋਕ ਡੇਰੇ ਨੂੰ ਹਥਿਆਉਣ ਤੇ ਉੱਥੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਾਣਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਇਹ ਦੱਸਿਆ ਕਿ ਉਹ ਗੱਡੀ ’ਚ ਸਵਾਰ ਹੋ ਕੇ ਆਪਣੇ ਗੁਰੂਆਂ ਨੂੰ ਮਿਲਣ ਆਏ ਸਨ ਕਿ ਪਿੰਡ ਦੇ ਕੁਝ ਨਾ-ਮਾਲੂਮ ਵਿਅਕਤੀਆਂ ਨੇ ਡੰਡਿਆਂ ਤੇ ਕਿਰਪਾਣਾਂ ਨਾਲ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹੋਰ ਸੇਵਾਦਾਰ ਮੌਕੇ ’ਤੇ ਪਹੁੰਚੇ ਤੇ ਭਦੌੜ ਪੁਲਿਸ ਨੂੰ ਸੂਚਨਾ ਦਿੱਤੀ। ਡੇਰੇ ’ਚ ਮੌਜੂਦ ਹੋਰ ਸੇਵਾਦਾਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਚ ਦਾਖਲ ਕਰਵਾਇਆ ਗਿਆ। ਮਾਮਲੇ ’ਚ ਜਦ ਥਾਣਾ ਮੁਖੀ ਭਦੋੜ ਇੰਸ: ਹਰਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਹਸਪਤਾਲ ਤਪਾ ਤੋਂ ਰੂਕਾ ਮਿਲਣ ਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਜੋ ਵੀ ਕਾਰਵਾਈ ਹੈ ਅਮਲ ‘ਚ ਲਿਆਂਦੀ ਜਾਵੇਗੀ।