ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Mon, 13 Apr 2026 06:43 PM (IST)
Updated Date: Tue, 14 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 11 ਅਪ੍ਰੈਲ ਨੂੰ ਪੁਲਿਸ ਪਾਰਟੀ ਨੂੰ ਇੱਕ ਫੋਨ ਮੌਸੂਲ ਹੋਇਆ ਕਿ ਨੇੜੇ ਬੱਸ ਸਟੈਂਡ ਜੰਗੀਆਣਾ ਐਕਸੀਡੈਂਟ ਹੋਣ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ’ਤੇ ਜਾ ਕੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੋਰਚੀ ਹਾਊਸ ’ਚ ਰਖਵਾਇਆ। ਪੁਲਿਸ ਨੇ ਉਕਤ ਮਾਮਲੇ ’ਚ ਘੌੜਾ ਟਰਾਲਾ ਦੇ ਡਰਾਈਵਰ ਸੰਤੋਖ ਸਿੰਘ ਵਾਸੀ ਗੰਗਾਨਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।