ਬਰਨਾਲਾ ’ਚ ਈਦਗਾਹ ਵਿਖੇ ਸ਼ਰਧਾ ਤੇ ਉਤਸਾਹ ਨਾਲ ਮਨਾਈ ਜਾਵੇਗੀ ਈਦ
ਬਰਨਾਲਾ ’ਚ ਈਦਗਾਹ ਵਿਖੇ ਸ਼ਰਧਾ ਤੇ ਉਤਸਾਹ ਨਾਲ ਮਨਾਈ ਜਾਵੇਗੀ ਈਦ
Publish Date: Fri, 20 Mar 2026 06:04 PM (IST)
Updated Date: Sat, 21 Mar 2026 04:08 AM (IST)

ਈਦ ਨੂੰ ਭਾਈਚਾਰੇ ਤੇ ਸਦਭਾਵਨਾ ਦਾ ਪ੍ਰਤੀਕ; ਮੌਲਵੀ ਮੁਹੰਮਦ ਯੋਸਫ਼ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ’ਚ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸ਼ਨਿੱਚਰਵਾਰ ਨੂੰ ਮਨਾਇਆ ਜਾਵੇਗਾ। ਈਦਗਾਹਾਂ ’ਚ ਸਮੂਹਿਕ ਨਮਾਜ ਅਦਾ ਕੀਤੀ ਜਾਂਦੀ ਹੈ, ਜਿੱਥੇ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਦੁਆਵਾਂ ਮੰਗੀਆਂ ਜਾਂਦੀਆਂ ਹਨ। ਇਸ ਸਬੰਧੀ ਸਬੰਧੀ ਜਾਣਕਾਰੀ ਦਿੰਦਿਆਂ ਮੌਲਵੀ ਮੁਹੰਮਦ ਯੋਸਫ਼ ਸਾਹੀ ਇਮਾਮ ਬਰਨਾਲਾ ਤੇ ਇੰਤਜਾਮੀਆ ਕਮੇਟੀ ਈਦਗਾਹ ਬਰਨਾਲਾ ਦੇ ਪ੍ਰਧਾਨ ਡਾ. ਮੁਹੰਮਦ ਹਮੀਦ ਨੇ ਦੱਸਿਆ ਕਿ ਬਰਨਾਲਾ’ਚ ਈਦਗਾਹ ਸੰਘੇੜਾ ਰੋਡ ਬਰਨਾਲਾ ਸ਼ਿਵ ਵਾਟਿਕਾ ਕਾਲੋਨੀ ਵਿਖੇ ਈਦ ਮਨਾਈ ਜਾਵੇਗੀ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਆਗੂ ਵੀ ਸ਼ਾਮਲ ਹੋਣਗੇ। ਈਦਗਾਹ ਬਰਨਾਲਾ ਵਿਖੇ 3 ਹਜ਼ਾਰ ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਈਦਗਾਹ ’ਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕ ਸੇਵੀਆਂ ਖਾ ਕੇ ਅਤੇ ਇੱਕ ਦੂਜੇ ਨੂੰ ਗਲੇ ਮਿਲ ਕੇ ਮੁਬਾਰਕਬਾਦ ਦੇਣਗੇ ਤੇ ਮਿਠਾਈਆਂ ਵੰਡਣਗੇ। ਇਸ ਮੌਕੇ ਸਿੱਖ ਤੇ ਹਿੰਦੂ ਧਰਮ ਦੇ ਅਹੁਦੇਦਾਰ ਤੇ ਰਾਜਸੀ ਪਾਰਟੀਆਂ ਦੇ ਲੋਕ ਵੀ ਈਦ ਦੀਆਂ ਖੁਸ਼ੀਆਂ ’ਚ ਸ਼ਾਮਲ ਹੋਏ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸਮੂਹ ਪਾਰਟੀਆਂ ਦਾ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਬਰਨਾਲਾ ਸ਼ਹਿਰ ’ਚ ਜਿੱਥੇ ਸੰਘੇੜਾ ਰੋਡ ਉਪਰ ਈਦਗਾਹ ਵਿਖੇ ਈਦ ਦੀ ਨਮਾਜ ਅਦਾ ਕੀਤੀ ਗਈ। ਉਥੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਕਸਬਿਆਂ ’ਚ ਵੀ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਭਦੌੜ, ਤਪਾ, ਹੰਡਿਆਇਆ, ਧਨੌਲਾ, ਮਹਿਲ ਕਲਾਂ, ਚੀਮਾ, ਦੀਵਾਨਾ ਅਤੇ ਬੀਹਲਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ’ਚ ਈਦ ਸਾਰੇ ਵਰਗਾਂ ਦੇ ਲੋਕਾਂ ਨੇ ਮਿਲ ਕੇ ਮਨਾਉਣਗੇ। ਇਸ ਮੌਕੇ ਮੌਲਵੀ ਮੁਹੰਮਦ ਯੁਸਫ਼, ਜਰਨਲ ਸਕੱਤਰ ਅਬਦੁਲ ਮਜੀਦ, ਵਾਇਸ ਪ੍ਰਧਾਨ ਸਦੀਪਕ ਖਾਨ, ਜਾਮਾ ਮਸਜਿਕ ਦੇ ਪ੍ਰਧਾਨ ਅਕਬਰ ਖਾਨ, ਮੁਸਤਾਕ, ਅਜਰ ਤੇ ਅਫ਼ਸਰ ਆਦਿ ਵੀ ਹਾਜ਼ਰ ਸਨ । ਈਦ ਨੂੰ ਭਾਈਚਾਰੇ ਅਤੇ ਸਦਭਾਵਨਾ ਦਾ ਪ੍ਰਤੀਕ; ਮੌਲਵੀ ਮੁਹੰਮਦ ਯੋਸਫ਼ ਮੌਲਵੀ ਮੁਹੰਮਦ ਯੋਸਫ਼ ਨੇ ਕਿਹਾ ਕਿ ਈਦ-ਉਲ-ਫਿਤਰ 21 ਮਾਰਚ ਸ਼ਨਿਚਰਵਾਰ ਵਾਲੇ ਦਿਨ ਮਨਾਈ ਜਾਵੇਗੀ। ਈਦ ਭਾਈਚਾਰੇ ਤੇ ਸਦਭਾਵਨਾ ਦਾ ਪ੍ਰਤੀਕ ਹੈ। ਭਾਰਤ ’ਚ ਆਪਸੀ ਪਿਆਰ ਤੇ ਏਕਤਾ ਹਮੇਸ਼ਾ ਬਣੀ ਰਹੇ। ਇਹ ਤਿਉਹਾਰ ਪਿਆਰ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਈਦ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ । ਅੱਜ ਈਦ ਦੀ ਨਮਾਜ ਅਦਾ ਕੀਤੀ ਗਈ ਹੈ ਤੇ ਸਭ ਦੇ ਭਲੇ ਦੀ ਦੁਆ ਮੰਗੀ ਜਾਵੇਗੀ। ਈਦ ਦਾ ਤਿਉਹਾਰ ਸਭ ਦੀ ਸਾਂਝ ਦਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਾਰੇ ਲੋਕ ਇੱਕੋ ਖ਼ੁਦਾ ਦੇ ਬੰਦੇੇ ਹਨ। ਜਿਸ ਕਰਕੇ ਸਾਨੂੰ ਮਿਲ ਜੁਲ ਕੇੇ ਰਹਿਣਾ ਚਾਹੀਦਾ ਹੈ ਅਤੇ ਹਰ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ। ਇਹੀ ਈਦ ਦਾ ਸੰਦੇਸ਼ ਹੈ। ਉਨ੍ਹਾਂ ਦੱਸਿਆ ਕਿ ਈਦਗਾਹ ਵਿਖੇ ਨਮਾਜ 9:30 ਵਜੇ ਅਦਾ ਕੀਤੀ ਜਾਵੇਗੀ। ਉਨ੍ਹਾਂ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਸਵੇਰੇ 8:00 ਵਜੇ ਈਦਗਾਹ ਵਿਖੇ ਪੁੱਜਣ ਦੀ ਅਪੀਲ ਕੀਤੀ।