ਦੋ ਗੱਡੀਆਂ ਦੀ ਆਪਸੀ ਟੱਕਰ, ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ
ਦੋ ਗੱਡੀਆਂ ਦੀ ਆਪਸੀ ਟੱਕਰ,ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ
Publish Date: Thu, 12 Mar 2026 05:52 PM (IST)
Updated Date: Fri, 13 Mar 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਰੋਡ ’ਤੇ ਦੋ ਗੱਡੀਆਂ ਦੀ ਆਪਸੀ ਟੱਕਰ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇਸ ਹਾਦਸੇ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਠਾਕੁਰ ਸਿੰਘ ਆਪਣੀ ਕਾਰ ਨੰਬਰ ’ਚ ਬਰਨਾਲਾ ਤੋਂ ਆਈਓਐੱਲ ਕੈਮੀਕਲ ਫੈਕਟਰੀ ਧੌਲਾ ਵੱਲ ਜਾ ਰਹੇ ਸਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਜੋ ਮੋਗਾ ਰੋਡ ਤੋਂ ਸਪਰਿੰਗ ਵੈਲੀ ਸਕੂਲ ਦੇ ਪੁਲ ਹੇਠੋਂ ਸੰਗਰੂਰ ਵੱਲ ਜਾ ਰਹੀ ਸੀ, ਨਾਲ ਅਚਾਨਕ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ ਹੋ ਗਈਆਂ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦਿਆਂ ਦੋਵੇਂ ਗੱਡੀਆਂ ਨੂੰ ਸੜਕ ਦੇ ਕਿਨਾਰੇ ਕਰ ਦਿੱਤਾ ਤੇ ਆਵਾਜਾਈ ਨੂੰ ਦੁਬਾਰਾ ਨਿਰਵਿਘਨ ਬਣਾਇਆ। ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਣਾ ਵੱਡੀ ਰਹਤ ਵਾਲੀ ਗੱਲ ਰਹੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਤੇਜ਼ ਰਫ਼ਤਾਰ ਵਾਹਨਾਂ ਕਾਰਨ ਅਕਸਰ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਡਰਾਈਵਰਾਂ ਨੂੰ ਸੜਕ ’ਤੇ ਸੰਭਲ ਕੇ ਵਾਹਨ ਚਲਾਉਣ ਦੀ ਲੋੜ ਹੈ।