ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ
ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ
Publish Date: Fri, 24 Apr 2026 03:56 PM (IST)
Updated Date: Sat, 25 Apr 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੀ ਦੇਰ ਰਾਤ ਪਿੰਡ ਧਰਮਪੁਰਾ ਮੌੜ ਤੇ ਮੌੜ ਮਕਸੂਥਾਂ ਦਰਮਿਆਨ ਪੈਂਦੇ ਕੂਹਣੀ ਮੌੜ ’ਤੇ ਮੋਟਰਸਾਈਕਲ ਤੇ ਦੁੱਧ ਵਾਲੀ ਗੱਡੀ ਦਰਮਿਆਨ ਹੋਈ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਪਿੰਡ ਆਲੀਕੇ ਦੇ ਭੋਲਾ ਸਿੰਘ ਜੋ ਤੂੜੀ ਦਾ ਵਪਾਰ ਕਰਦਾ ਹੈ, ਉਸ ਦੀ ਲੇਬਰ ਤੂੜੀ ਦੀ ਟਰਾਲੀ ਭਰਕੇ ਦੋ ਮੋਟਰਸਾਈਕਲਾਂ ’ਤੇ ਚਾਰ ਜਣੇ ਵਾਪਸ ਆ ਰਹੇ ਸਨ, ਤਾਂ ਪਿੰਡ ਜੈਮਲ ਸਿੰਘ ਵਾਲਾ ਤੋਂ ਦੁੱਧ ਵਾਲੀ ਗੱਡੀ ਜੋ ਘੰਡਾਬੰਨਾ ਜਾ ਰਹੀ ਸੀ, ਨਾਲ ਟੱਕਰ ਹੋ ਗਈ। ਜਿਸ ’ਤੇ ਪਿੰਡ ਆਲੀਕੇ ਦੇ ਗਿਆਨੀ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ, ਭਾਵੇਂ ਕਿ ਥਾਣਾ ਸ਼ਹਿਣਾ ਦੀ ਪੁਲਿਸ ਪਾਰਟੀ ਵੀ ਮੌਕੇ ’ਤੇ ਪਹੁੰਚੀ, ਪਰ ਦੋਵੇਂ ਧਿਰਾਂ ਦਰਮਿਆਨ ਪੰਚਾਇਤੀ ਤੌਰ ’ਤੇ ਫ਼ੈਸਲਾ ਹੋ ਗਿਆ।