ਤਿੰਨ ਦੁਕਾਨਾਂ 'ਚੋਂ ਨਕਦੀ ਤੇ ਹੋਰ ਸਾਮਾਨ ਚੋਰੀ
ਤਿੰਨ ਦੁਕਾਨਾਂ 'ਚੋਂ ਚੋਰਾਂ ਵਲੋਂ ਨਗਦੀ ਅਤੇ ਹੋਰ ਸਮਾਨ ਚੋਰੀ
Publish Date: Fri, 17 Apr 2026 05:41 PM (IST)
Updated Date: Sat, 18 Apr 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੀ ਦੇਰ ਰਾਤ ਦਾਣਾ ਮੰਡੀ ਰੋਡ ’ਤੇ ਸਥਿਤ ਤਿੰਨ ਦੁਕਾਨਾਂ ’ਚ ਚੋਰਾਂ ਵੱਲੋਂ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਮੰਗ ਕੁਲੈਕਸ਼ਨ ਦੇ ਮਾਲਕ ਰਜਨੀਸ਼ ਬਾਂਸਲ ਨੇ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਚੋਂ 2 ਹਜ਼ਾਰ ਰੂਪਏ ਨਕਦ ਤੇ ਸਾਮਾਨ ਚੋਰੀ ਕੀਤਾ ਗਿਆ ਹੈ। ਰਮਨ ਮੈਡੀਕੋਜ਼ ਦੇ ਮਾਲਕ ਮਾਲਕ ਰਮਨਦੀਪ ਗਰਗ ਤੇ ਕ੍ਰਿਸ਼ਨਾ ਮਿਲਕ ਡੈਅਰੀ ਦੇ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿੱਚੋਂ ਵੀ ਚੋਰਾਂ ਵੱਲੋਂ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਚੋਰ, ਲੁਟੇਰਿਆਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਰਿਹਾ। ਪੁਲਿਸ ਨਾਕਿਆਂ ਤੋਂ ਕੁੱਝ ਦੂਰੀ ’ਤੇ ਚੋਰੀ, ਲੁੱਟਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਹਰੇਕ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਹਮੇਸ਼ਾ ਖ਼ਾਲੀ ਹੱਥ ਹੀ ਨਜ਼ਰ ਆਉਂਦੀ ਹੈ। ਅਜਿਹੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ’ਚ ਜਿਊਣ ਲਈ ਮਜ਼ਬੂਰ ਹਨ। ਡੀਐੱਸਪੀ ਸਿਟੀ ਸਤਬੀਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਕਿ ਦੇਰ ਬੀਤੀ ਰਾਤ ਨਾਮਾਲੂਮ ਵਿਅਕਤੀਆਂ ਵਲੋਂ ਮੰਗਤ ਕੁਲੈਕਸ਼ਨ, ਰਮਨ ਮੈਡੀਕੋਜ਼, ਕ੍ਰਿਸ਼ਨਾ ਮਿਲਕ ਡੇਅਰੀ ਦੇ ਪਿਛਲੇ ਪਾਸਿਓਂ ਤੋੜ ਭੰਨ ਕਰ ਕੇ ਦੁਕਾਨਾਂ ਚ ਦਾਖਲ ਹੋ ਕੇ ਨਗਦੀ ਤੇ ਕਾਫ਼ੀ ਸਮਾਨ ਚੋਰੀ ਕਰ ਲਿਆ ਗਿਆ ਹੈ। ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਲਦੀ ਹੀ ਨਾਮਾਲੂਮ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ।