ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ-ਪਤਨੀ ਜ਼ਖਮੀ
ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ-ਪਤਨੀ ਗੰਭੀਰ ਜ਼ਖਮੀ
Publish Date: Fri, 17 Apr 2026 04:45 PM (IST)
Updated Date: Sat, 18 Apr 2026 04:03 AM (IST)

ਸਟਾਫ਼ ਰਿਪੋਰਟਰ, ਪਜਾਬੀ ਜਾਗਰਣ,ਬਰਨਾਲਾ : ਪਿੰਡ ਰਜੀਆ ਦੇ ਨੇੜੇ ਅਕਾਲ ਅਕੈਡਮੀ ਕੋਲ ਇੱਕ ਸੜਕ ਹਾਦਸੇ ’ਚ ਮੋਟਰਸਾਈਕਲ ਸਲਿਪ ਹੋਣ ਕਾਰਨ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸੜਕ ਸੁਰੱਖਿਆ ਫੋਰਸ (SSF) ਬਰਨਾਲਾ ਦੇ ਇੰਚਾਰਜ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੂਟ ਨੰਬਰ 88307 ’ਤੇ ਇੱਕ ਰਾਹਗੀਰ ਵੱਲੋਂ ਸੂਚਨਾ ਮਿਲੀ ਕਿ ਅਕਾਲ ਅਕੈਡਮੀ ਕੋਲ ਇੱਕ ਮੋਟਰਸਾਈਕਲ ਹਾਦਸਾਗ੍ਰਸਤ ਹੋਇਆ ਪਿਆ ਹੈ। ਸੂਚਨਾ ਮਿਲਦੇ ਹੀ ਐੱਸਐੱਸਐੱਫ ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਨੰਬਰ ਪੀਬੀ 43ਈ 1069, ਜਿਸਨੂੰ ਜਗਦੀਸ਼ ਸਿੰਘ ਵਾਸੀ ਬਰਨਾਲਾ ਚਲਾ ਰਿਹਾ ਸੀ, ਅਚਾਨਕ ਸਲਿਪ ਹੋ ਗਿਆ, ਜਿਸ ਕਾਰਨ ਦੋਵੇਂ ਪਤੀ-ਪਤਨੀ ਸੜਕ ‘ਤੇ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਐੱਸਐੱਸਐੱਫ ਟੀਮ ਵੱਲੋਂ ਮੌਕੇ ’ਤੇ ਹੀ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਤੁਰੰਤ ਸਰਕਾਰੀ ਵਾਹਨ ਰਾਹੀਂ ਸਿਵਲ ਹਸਪਤਾਲ ਧਨੌਲਾ ’ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਹੁਣ ਦੋਵੇਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜ਼ਖਮੀ ਪਤੀ ਪਤਨੀ ਬਰਨਾਲਾ ਤੋਂ ਬਰੇਟਾ ਮੱਥਾ ਟੇਕਣ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਘਟਨਾ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਹਸਪਤਾਲ ਪਹੁੰਚ ਰਹੇ ਹਨ। ਇਸ ਮੌਕੇ ਏਐੱਸਆਈ ਅਮਰੀਕ ਸਿੰਘ ਦੇ ਨਾਲ ਸਿਪਾਹੀ ਵੀਰਪਾਲ ਕੌਰ ਅਤੇ ਸਿਪਾਹੀ ਜਸ਼ਨਦੀਪ ਕੌਰ ਵੀ ਮੌਜੂਦ ਸਨ, ਜਿਨ੍ਹਾਂ ਨੇ ਰਾਹਤ ਕਾਰਜਾਂ ’ਚ ਅਹਿਮ ਭੂਮਿਕਾ ਨਿਭਾਈ।