ਸਰਪੰਚ ਗਗਨਾ ਨੂੰ ਦਰਬਾਰਾ ਸਿੰਘ ਨੇ ਚੋਣ ਜਿੱਤਣ ’ਤੇ ਦਿੱਤੀ ਮੁਬਾਰਕਬਾਦ
ਸਰਪੰਚ ਗਗਨਾ ਨੈਣੇਵਾਲ ਨੂੰ ਦਰਬਾਰਾ ਸਿੰਘ ਗੁਰੂ ਨੇ ਦਿੱਤੀ ਮੁਬਾਰਕਬਾਦ
Publish Date: Mon, 02 Feb 2026 04:50 PM (IST)
Updated Date: Tue, 03 Feb 2026 04:05 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹੇ ਦਰਬਾਰਾ ਸਿੰਘ ਗੁਰੂ ਨੇ ਆਪਣੇ ਖਾਸਮ ਖਾਸ ਸਰਪੰਚ ਗਗਨਦੀਪ ਸਿੰਘ ਗਗਨਾ ਨੈਣੇਵਾਲ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣ ਜਿੱਤਣ ਤੇ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ। ਦਰਬਾਰਾ ਸਿੰਘ ਗੁਰੂ (ਸਾਬਕਾ ਪਿ੍ੰਸੀਪਲ ਸਕੱਤਰ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ), ਮੈਂਬਰ ਕੋਰ ਕਮੇਟੀ ਸੋ੍ਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਬੱਸੀ ਪਠਾਣਾਂ ਨੇ ਕਿਹਾ ਕਿ ਗਗਨਾ ਨੇੈਣੇਵਾਲ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਸਰਪੰਚੀ ਜਿੱਤੀ। ਉਸ ਉਪਰੰਤ ਉਹਨਾਂ ਦੀ ਮਾਤਾ ਸੁਰਿੰਦਰ ਕੌਰ ਨੇ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਚੋਣ ਬਲਾਕ ਸ਼ਹਿਣਾ ਤੋਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਹੈ ਜਿਸ ਲਈ ਸਮੁੱਚਾ ਹਲਕਾ ਭਦੌੜ ਅਤੇ ਗਗਨਦੀਪ ਗਗਨੇ ਦਾ ਪਰਿਵਾਰ ਵਧਾਈ ਦਾ ਪਾਤਰ ਹੈ। ਉਹਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਗਗਨਾ ਨੇੈਣੇਵਾਲ ਨੂੰ ਥਾਪੜਾ ਦਿੰਦਿਆਂ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਹੋਰ ਤਕੜੇ ਹੋ ਕੇ ਕੰਮ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਸਾਬਕਾ ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਅਮਰਿੰਦਰ ਸਿੰਘ ਗੋਲਡੀ ਸਰਕਲ ਪ੍ਰਧਾਨ ਭਦੌੜ ਆਦਿ ਵੀ ਹਾਜਰ ਸਨ।