'ਉਦਾਸੀ ਗੀਤ ਮੁਕਾਬਲਾ' 18 ਮਾਰਚ ਨੂੰ
'ਉਦਾਸੀ ਗੀਤ ਮੁਕਾਬਲਾ' 18 ਮਾਰਚ ਨੂੰ
Publish Date: Tue, 17 Mar 2026 04:11 PM (IST)
Updated Date: Wed, 18 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਾਹਿਤ ਸਰਵਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਯਾਦ ਨੂੰ ਸਮਰਪਿਤ ਉਦਾਸੀ ਗੀਤ ਮੁਕਾਬਲਾ ਐਸ ਡੀ ਕਾਲਜ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਐਸ ਡੀ ਕਾਲਜ ਬਰਨਾਲਾ ਦੇ ਕਮਰਾ ਨੰਬਰ ਇਕ ’ਚ 18 ਮਾਰਚ ਨੂੰ ਸਵੇਰੇ ਦਸ ਵਜੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਅਤੇ ਜਨਰਲ ਸਕੱਤਰ ਐਡਵੋਕੇਟ ਕੁਲਵੰਤ ਸਿੰਘ ਧਿੰਗੜ ਨੇ ਸਾਂਝੇ ਤੌਰ ਤੇ ਦਿੰਦਿਆਂ ਦੱਸਿਆ ਕਿ ਮੁਕਾਬਲੇ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਮੁਕਾਬਲੇ ’ਚ 16 ਲੜਕੇ , ਲੜਕੀਆਂ ਭਾਗ ਲੈਣਗੇ। ਸੰਤ ਰਾਮ ਉਦਾਸੀ ਦੇ ਜੀਵਨ ਤੇ ਰਚਨਾਂ ਬਾਰੇ ਵੱਖ ਵੱਖ ਬੁਲਾਰੇ ਵਿਚਾਰ ਪੇਸ਼ ਕਰਨਗੇ।