ਕੁੱਟਮਾਰ ਕਰਨ ਦੇ ਮਾਮਲੇ ’ਚ ਦੋਵੇਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਦੋਵੇਂ ਧਿਰਾਂ ਖਿਲਾਫ਼ ਕਰਾਸ ਕੇਸ ਦਰਜ
Publish Date: Sun, 11 Jan 2026 04:49 PM (IST)
Updated Date: Mon, 12 Jan 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਲੜਾਈ ਝਗੜੇ ਦੇ ਮਾਮਲੇ ’ਚ ਦੋਵੇਂ ਧਿਰਾਂ ਦੇ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਗਿਆ ਹੈ। ਪਹਿਲੇ ਮਾਮਲੇ ਸਬੰਧੀ ਪੁਲਿਸ ਕੋਲ ਮੁਦੱਈ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਦਰਸ਼ਨ ਸਿੰਘ ਵਾਸੀ ਜੋਧਪੁਰ ਨੇ ਬਿਆਨ ਦਰਜ ਕਰਵਾਇਆ ਕਿ ਉਹ ਆਪਣੇ ਤਾਏ ਮੁਖਤਿਆਰ ਸਿੰਘ ਕੋਲ ਖੇਤ ਮੋਟਰ ’ਤੇ ਗਿਆ ਹੋਇਆ ਸੀ, ਜਿਸ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਆਪਣੇ ਖੇਤ ਦਾ ਗੁਆਂਢੀ ਬਹਾਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਜੋਧਪੁਰ ਉਸ ਨਾਲ ਖੇਤ ’ਚ ਬਹਿਸਬਾਜ਼ੀ ਕਰ ਰਿਹਾ ਹੈ। ਇਸ ਕਾਰਨ ਉਹ ਤੇ ਉਸ ਦੀ ਭੂਆ ਦਾ ਲੜਕਾ ਕਰਮਜੀਤ ਸਿੰਘ ਕਾਰ ’ਚ ਚੱਲੇ ਗਏ ਸੀ ਜਦ ਉਹ ਖੇਤ ਪੁੱਜੇ ਤਾਂ ਇਕ ਕਾਰ ਆਈ। ਇਸ ’ਚ ਲਖਵਿੰਦਰ ਸਿੰਘ, ਜਸਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਾਜਪਾਲ ਸਿੰਘ ਵਾਸੀਆਨ ਜੋਧਪੁਰ ਆਏ ਤੇ 02 ਮੋਟਰਸਾਈਕਲਾਂ ’ਤੇ 4/05 ਨਾਮਾਲੂਮ ਵਿਅਕਤੀ ਆਏ। ਜਿੰਨ੍ਹਾ ਕੋਲ ਕਿਰਚਾ, ਬੇਸਬਾਲ, ਸੋਟੀਆ ਤੇ ਰਾਡਾ ਸਨ ਜਿਨ੍ਹਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ। ਦੂਸਰੇ ਪਾਸੇ ਮੁਦੱਈ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਖੇਤ ’ਚ ਇੱਕਲਾ ਹੀ ਪਸ਼ੂਆਂ ਦੀ ਰਾਖੀ ਲਈ ਗਿਆ ਸੀ ਤਾਂ ਉਥੇ ਹੀ ਸਾਡੇ ਖੇਤ ਦਾ ਗੁਆਂਢੀ ਮੁਖਤਿਆਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੋਧਪੁਰ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਖੇਤ ਵੱਲ ਆਇਆ ਤਾਂ ਮੁਖਤਿਆਰ ਸਿੰਘ ਬਿਨ੍ਹਾ ਵਜ੍ਹਾ ਹੀ ਮੈਨੂੰ ਦੇਖ ਕੇ ਗਾਲੀ-ਗਲੋਚ ਕਰਨ ਲੱਗਾ। ਇਸ ਕਾਰਨ ਉਸ ਨੇ ਮੁਖਤਿਆਰ ਸਿੰਘ ਨੂੰ ਗਾਲੀ ਗਲੋਚ ਕਰਨ ਤੋ ਰੋਕਿਆ ਤਾਂ ਫਿਰ ਮੁਖਤਿਆਰ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਭਤੀਜੇ ਜਗਤਾਰ ਸਿੰਘ ਨੂੰ ਫੋਨ ਕਰ ਕੇ ਬੁਲਾਉਦਾ ਹਾਂ। ਕੁੱਝ ਸਮੇਂ ਬਾਅਦ ਦੋ ਕਾਰਾ ਮੁਖਤਿਆਰ ਸਿੰਘ ਦੇ ਖੇਤ ਵੱਲ ਆਈਆ। ਜਿਨ੍ਹਾ ’ਚੋ ਅੱਗੇ ਵਾਲੀ ਕਾਰ ਦੀ ਡਰਾਇਵਰ ਸੀਟ ਤੋਂ ਮੁਖਤਿਆਰ ਸਿੰਘ ਦਾ ਭਾਣਜਾ ਕਰਮਜੀਤ ਸਿੰਘ ਵਾਸੀ ਖੁੱਡੀ ਕਲਾਂ ਤੇ ਕੰਡਕਟਰ ਸੀਟ ਤੋਂ ਮੁਖਤਿਆਰ ਸਿੰਘ ਦਾ ਭਤੀਜਾ ਜਗਤਾਰ ਸਿੰਘ ਵਾਸੀ ਜੋਧਪੁਰ ਉਤਰੇ ਤੇ ਦੋਵੇਂ ਕਾਰਾ ’ਚੋਂ ਕਰੀਬ 07-08 ਨਾਮਾਲੂਮ ਵਿਅਕਤੀ ਹੋਰ ਵੀ ਉਤਰ ਕੇ ਆ ਗਏ। ਜਿਨ੍ਹਾਂ ਦੇ ਹੱਥਾ ’ਚ ਸੋਟੀਆਂ ਤੇ ਬੇਸਬਾਲ ਫੜੇ ਹੋਏ ਸਨ। ਜਿਨ੍ਹਾਂ ਨੇ ਮੁਦੱਈ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।