ਆਰੀਆਭੱਟ ਸਕੂਲ ’ਚ ਰਚਨਾਤਮਕ ਗਿਣਤੀ ਗਤੀਵਿਧੀ ਕਰਵਾਈ
ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਰਚਨਾਤਮਕ ਗਿਣਤੀ ਗਤੀਵਿਧੀ ਕਰਵਾਈ
Publish Date: Thu, 22 Jan 2026 04:50 PM (IST)
Updated Date: Fri, 23 Jan 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਬੱਚਿਆਂ ਦੇ ਸਰਵਾਂਗੀਣ ਵਿਕਾਸ ਨੂੰ ਧਿਆਨ ’ਚ ਰੱਖਦਿਆਂ ਸਮੇਂ-ਸਮੇਂ ’ਤੇ ਗਤੀਵਿਧੀ ਆਧਾਰਿਤ ਤੇ ਰਚਨਾਤਮਕ ਸਿੱਖਿਆਕ ਕਾਰਜਕ੍ਰਮ ਕਰਵਾਏ ਜਾਂਦੇ ਹਨ। ਇਸੇ ਦੌਰਾਨ ਨਰਸਰੀ ਕਲਾਸਾਂ ਦੇ ਨਿੱਕੇ-ਨਿੱਕੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਰੁਚਿਕਰ ਅਤੇ ਸਿੱਖਿਆਪ੍ਰਦ ਗਿਣਤੀ ਪਛਾਣ ਗਤੀਵਿਧੀ ਕਰਵਾਈ ਗਈ, ਜਿਸ ਨਾਲ ਬੱਚਿਆਂ ਲਈ ਸਿੱਖਣ ਦੀ ਪ੍ਰਕਿਰਿਆ ਹੋਰ ਵੀ ਮਨੋਰੰਜਕ ਬਣ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗਿਣਤੀ ਦੀ ਪਛਾਣ ਕਰਵਾਉਣਾ ਅਤੇ ਉਨ੍ਹਾਂ ਨੂੰ ਪ੍ਰਯੋਗਿਕ ਤਰੀਕੇ ਨਾਲ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਸੀ। ਗਤੀਵਿਧੀ ਦੌਰਾਨ ਅਧਿਆਪਕਾ ਵੱਲੋਂ ਵੱਖ-ਵੱਖ ਗਿਣਤੀਆਂ ਉਚਾਰਨ ਕੀਤੀਆਂ ਗਈਆਂ ਅਤੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਸਹੀ ਗਿਣਤੀ ’ਤੇ ਕੱਪ ਰੱਖੇ। ਇਸ ਤਰ੍ਹਾਂ ਦੀ ਗਤੀਵਿਧੀ ਰਾਹੀਂ ਬੱਚਿਆਂ ਦੀ ਸੁਣਨ ਸਮਰੱਥਾ, ਧਿਆਨ ਕੇਂਦ੍ਰਿਤ ਕਰਨ ਦੀ ਯੋਗਤਾ, ਹੱਥ-ਅੱਖ ਸਮਨਵਯ ਅਤੇ ਆਤਮ-ਵਿਸ਼ਵਾਸ ’ਚ ਮਹੱਤਵਪੂਰਨ ਵਾਧਾ ਹੋਇਆ। ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ। ਇਹ ਸਫ਼ਲ ਗਤੀਵਿਧੀ ਕਲਾਸ ਅਧਿਆਪਕਾਵਾਂ ਅਮਨਦੀਪ ਕੌਰ ਅਤੇ ਸੁਨੀਤਾ ਰਾਣੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਨੇ ਪੂਰੀ ਲਗਨ, ਧੀਰਜ ਅਤੇ ਰਚਨਾਤਮਕ ਸੋਚ ਨਾਲ ਇਸ ਗਤੀਵਿਧੀ ਦੀ ਯੋਜਨਾ ਬਣਾਈ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਇਸਨੂੰ ਅਮਲ ’ਚ ਲਿਆਂਦਾ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਇਹ ਗਤੀਵਿਧੀ ਬਹੁਤ ਹੀ ਸਫ਼ਲ ਸਾਬਤ ਹੋਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਅਤੇ ਕੋਆਰਡੀਨੇਟਰ ਮਨਪ੍ਰੀਤ ਸ਼ਰਮਾ ਵੀ ਹਾਜ਼ਰ ਰਹੇ। ਉਨ੍ਹਾਂ ਨੇ ਗਤੀਵਿਧੀ ਦੀ ਪ੍ਰਸ਼ੰਸਾ ਕਰਦਿਆਂ ਅਧਿਆਪਕਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਰੀਆਭੱਟ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਨੂੰ ਬੋਝ ਤੋਂ ਰਹਿਤ, ਖੁਸ਼ਗਵਾਰ ਅਤੇ ਗਤੀਵਿਧੀ ਆਧਾਰਿਤ ਸਿੱਖਿਆ ਦੇਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਆਰੀਆਭੱਟ ਇੰਟਰਨੈਸ਼ਨਲ ਸਕੂਲ ਦਾ ਇਹ ਵਿਸ਼ਵਾਸ ਹੈ ਕਿ ਕਰ ਕੇ ਸਿੱਖਣਾ ਹੀ ਸਭ ਤੋਂ ਉੱਤਮ ਸਿੱਖਿਆ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਰੱਖਦੀਆਂ ਹਨ।