ਠੰਢ ਤੇ ਕੋਹਰੇ ਤੋਂ ਫਲਾਂ ਨੂੰ ਬਚਾਉਣ ਲਈ ਕੀਤਾ ਜਾ ਰਿਹੈ ਕਵਰ
ਠੰਢ ਤੇ ਕੋਹਰੇ ਤੋੋੋੋੋੋੋਂ ਫਲਾਂ ਨੂੰ ਬਚਾਉਣ ਲਈ ਕੀਤਾ ਜਾ ਰਿਹੈ ਕਵਰ
Publish Date: Wed, 07 Jan 2026 04:00 PM (IST)
Updated Date: Wed, 07 Jan 2026 04:02 PM (IST)

- ਕਿਸਾਨ ਰਾਜਦੀਪ ਨੇ ਦੋ ਏਕੜ ਵਿੱਚ ਲਾਏ ਹਨ ਤਾਏਵਾਨ ਅਮਰੂਦ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਕਹਿਰ ਦੀ ਪੈ ਰਹੀ ਠੰਢ ਅਤੇ ਕੋਹਰੇ ਕਾਰਨ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਫਲ ਅਤੇ ਸਬਜੀਆਂ ਲਈ ਵੀ ਇਹ ਠੰਢ ਨੁਕਸਾਨਦੇਹ ਸਾਬਤ ਹੋ ਰਹੀ ਹੈ। ਜਿਸ ਕਾਰਨ ਕਿਸਾਨ ਆਪਣੀਆਂ ਸਬਜੀਆਂ ਅਤੇ ਫਲਾਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੇ ਹਨ। ਪਿੰਡ ਬਡਰੁੱਖਾਂ ਦੇ ਨੌਜਵਾਨ ਕਿਸਾਨ ਨੇ ਆਪਣੇ ਦੋ ਏਕੜ ਜ਼ਮੀਨ ਵਿੱਚ ਅਮਰੂਦਾਂ ਦਾ ਬਾਗ ਲਾਇਆ ਹੈ ਅਤੇ ਇਨ੍ਹਾਂ ਅਮਰੂਦਾਂ ਨੂੰ ਠੰਢ ਤੋਂ ਬਚਾਉਣ ਲਈ ਇਨੀਂ ਦਿਨੀਂ ਕਵਰ ਕਰ ਦਿੱਤਾ ਹੈ। ਹਾਲਾਂਕਿ, ਅਜਿਹਾ ਕਰਨ ਨਾਲ ਅਮਰੂਦਾਂ ਨੂੰ ਪੰਛੀਆਂ ਤੋਂ ਵੀ ਬਚਾਉਣ ਦਾ ਇੱਕ ਚੰਗਾ ਤਰੀਕਾ ਹੈ। ਨੇੜਲੇ ਪਿੰਡ ਬਡਰੁੱਖਾਂ ਦੇ ਕਾਸ਼ਤਕਾਰ ਰਾਜਦੀਪ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਉਹ ਨੇ 2 ਏਕੜ ਜਮੀਨ ਵਿੱਚ ਟਰਾਇਲ ਦੇ ਤੌਰ ਤੇ ਅਮਰੂਦ ਦੀ ਖੇਤੀ ਲਾਈ ਸੀ। ਹਾਲਾਂਕਿ, ਇਹ ਖੇਤੀ ਲੰਮੀ ਜ਼ਰੂਰ ਹੈ, ਪਰ ਫਿਰ ਵੀ ਉਸਨੇ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਵਿੱਚੋਂ ਨਿਕਲਣ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਕੁਝ ਨਵਾਂ ਕਰਨ ਦੀ ਸੋਚੀ। ਅਮਰੂਦਾਂ ਦੇ ਵਿਚਕਾਰ ਖਾਲੀ ਬਚੀ ਥਾਂ ਵਿੱਚ ਕੁਝ ਹਰੀਆਂ ਸਬਜ਼ੀਆਂ ਵੀ ਲਾਈਆਂ ਹਨ। ਉਨ੍ਹਾਂ ਦੱਸਿਆ ਕਿ ਦੋ ਏਕੜ ਵਿੱਚ 1300 ਅਮਰੂਦ ਦੇ ਬੂਟੇ ਲਾਏ ਹਨ। ਇਸਦੇ ਚਾਰੇ ਪਾਸੇ ਅਨਾਰ, ਕਿੰਨੂ ਦੇ ਬੂਟੇ ਲਾਏ ਹਨ, ਤਾਂ ਜੋ ਤੇਜ਼ ਹਵਾਵਾਂ ਅਮਰੂਦਾਂ ਦੇ ਬੂਟਿਆਂ ਨੂੰ ਨੁਕਸਾਨ ਨਾ ਪਹੁੰਚਾਵੇ। ਕਿਨਾਰਿਆਂ ’ਤੇ ਲੱਗੇ ਬੂਟਿਆਂ ਦੇ ਚਾਰੇ ਪਾਸੇ ਜਾਲ ਅਤੇ ਬਾਂਸ ਲਾ ਕੇ ਕੰਟੀਲੀ ਤਾਰ ਲਾਈ ਗਈ ਹੈ, ਤਾਂ ਜੋ ਬੇਸਹਾਰਾ ਪਸ਼ੂਆਂ ਤੋਂ ਫਸਲ ਨੂੰ ਬਚਾਇਆ ਜਾ ਸਕੇ। ਮੌਸਮ ਤੇ ਪੰਛੀਆਂ ਤੋਂ ਬਚਾਅ ਜ਼ਰੂਰੀ ਰਾਜਦੀਪ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਖੇਤ ਵਿੱਚ ਲਾਏ ਬਾਗ ਦੀ ਚੰਗੀ ਕੁਆਲਟੀ ਵਾਲੇ ਫਲ ਦਾ ਬਜਾਰ ਵਿੱਚ ਭਾਅ 100 ਤੋਂ 150 ਰੁਪਏ ਪ੍ਰਤੀ ਕਿੱਲੋ ਹੈ। ਇਨ੍ਹਾਂ ਬੂਟਿਆਂ ਤੋਂ ਕਰੀਬ ਡੇਢ ਸਾਲ ਬਾਅਦ ਮੁਕੰਮਲ ਫਲ ਲਿਆ ਜਾਵੇਗਾ। ਇਨ੍ਹਾਂ ਨੂੰ ਲੱਗੇ ਛੇ ਮਹੀਨੇ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ, ਹੁਣ ਇਸ ਤੇ ਛੋਟੇ ਫਲ ਆਉਣ ਲੱਗੇ ਹਨ। ਜਿਨ੍ਹਾਂ ਨੂੰ ਪੰਛੀਆਂ ਅਤੇ ਮੌਸਮ ਤੋਂ ਬਚਾਉਣਾ ਜ਼ਰੂਰੀ ਹੈ। ਮੌਸਮ ਦੇ ਹਿਸਾਬ ਨਾਲ ਹੋਵੇਗੀ ਸਿੰਚਾਈ ਕਿਸਾਨ ਗੁਰਜੀਤ ਸਿੰਘ ਮੁਤਾਬਿਕ ਦੋ ਏਕੜ ਵਿੱਚ ਲਾਏ ਬਾਗ ਤੇ ਕੁੱਲ 3 ਲੱਖ 25 ਹਜਾਰ ਰੁਪਏ ਦਾ ਖਰਚ ਆਇਆ ਹੈ। ਫਿਲਹਾਲ ਬੂਟਿਆਂ ਨੂੰ ਕਿਸੇ ਖਾਦ ਦੀ ਜਰੂਰਤ ਨਹੀ ਹੈ। ਸਿਰਫ ਫਲ ਦੀ ਮੱਖੀ ਹੀ ਇਸ ਦੀ ਦੁਸ਼ਮਣ ਹੈ। ਬਾਕੀ ਛੋਟੀ ਮੋਟੀ ਬਿਮਾਰੀਆਂ ਦੇ ਲਈ ਸਪਰੇਅ ਕੀਤੀ ਗਈ ਹੈ। ਹੁਣ ਇਕੱਲੇ ਮੌਸਮ ਦੇ ਹਿਸਾਬ ਨਾਲ ਹਲਕੀ ਸਿੰਚਾਈ ਕੀਤੀ ਜਾਵੇਗੀ। ਅਮਰੂਦ ਦੀ ਚੰਗੀ ਕਿਸਮ ਤਾਏਵਾਨ ਗੁਲਾਬੀ ਕਿਸਾਨ ਨੇ ਦੱਸਿਆ ਕਿ ਫਲ ਉਤਪਾਦਕ ਕਿਸਾਨ ਅਮਰੂਦ ਦੀ ਇਲਾਹਾਬਾਦ, ਸਫੈਦ, ਸ਼ਵੇਤਾ, ਸਰਦਾਰ, ਪੰਜਾਬ ਏਪਨ, ਪੰਜਾਬ ਕਿਰਨ ਲਾਉਂਦੇ ਹਨ, ਪਰ ਤਾਏਵਾਨ ਗੁਲਾਬੀ ਕਿਸਮ ਅਮਰੂਦ ਦੀ ਸਭ ਤੋਂ ਚੰਗੀ ਕਿਸਮ ਹੈ। ਇਹ ਸਾਲ ਵਿੱਚ ਦੋ ਵਾਰ ਗਰਮੀ ਅਤੇ ਠੰਢ ਵਿੱਚ ਫਲ ਲੱਗਦਾ ਹੈ ਅਤੇ ਉਤਪਾਦਕ ਇਸ ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ।