ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਪੰਨ
ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ
Publish Date: Thu, 23 Apr 2026 06:23 PM (IST)
Updated Date: Fri, 24 Apr 2026 04:05 AM (IST)

ਹਾਰੇ ਹੋਏ ਉਮੀਦਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਪੱਖਪਾਤ ਦੇ ਦੋਸ਼ ਲਾਏ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਦ ਤਪਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਇਸ ਚੋਣ ਸਮੇਂ ਥਾਣਾ ਮੁਖੀ ਮੈਡਮ ਇੰਸਪੈਕਟਰ ਨਵਦੀਪ ਕੌਰ, ਥਾਣਾ ਮੁਖੀ ਬਲਵਿੰਦਰ ਸਿੰਘ ਰੂੜੇਕੇ ਕਲਾਂ ਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਦੱਸ ਦਈਏ ਕਿ ਸੁਸਾਇਟੀ ਦੀ ਚੋਣ ਸਬੰਧੀ 14 ਜਣਿਆਂ ਵੱਲੋਂ ਤਪਾ ਜ਼ੋਨ ਇੱਕ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ, ਜਦ ਕਿ ਮਹਿਤਾ ਜ਼ੋਨ-2 ਤੋਂ ਦੋ ਜਣਿਆ ’ਤੇ ਸਹਿਮਤੀ ਹੋ ਚੁੱਕੀ ਸੀ। ਇਹ ਚੋਣ ਰਿਟਰਨਿੰਗ ਅਫਸਰ ਤਲਵਿੰਦਰ ਸਿੰਘ, ਏਆਰਓ ਹਰਸ਼ ਬਾਂਸਲ ਦੀ ਨਿਗਰਾਨੀ ਹੇਠ ਹੋਈ। ਰਿਟਰਨਿੰਗ ਅਫ਼ਸਰਾਂ ਵੱਲੋਂ ਐਲਾਨੇ ਗਏ ਨਤੀਜਿਆਂ ਦੌਰਾਨ ਰਣਜੀਤ ਕੌਰ 46, ਪ੍ਰਦੀਪ ਕੌਰ 33, ਨਿਰਮਲ ਸਿੰਘ 44, ਕੁਲਵਿੰਦਰ ਚੱਠਾ 43, ਬਲਦੀਪ ਸਿੰਘ 39, ਕੁਲਵੰਤ ਸਿੰਘ 38, ਲਖਬੀਰ ਸਿੰਘ 37, ਗੁਲਾਬ ਸਿੰਘ ਕਾਲਾ 33, ਸੁਖਦੇਵ ਸਿੰਘ 27 ਵੋਟਾਂ ਨਾਲ ਜੇਤੂ ਰਹੇ। ਜਦਕਿ ਸੁਖਜੀਵਨ ਸਿੰਘ 24, ਪਰਮਿੰਦਰ ਸਿੰਘ 22, ਹਰਵਿੰਦਰ ਸਿੰਘ 3, ਕਰਮਜੀਤ ਕੌਰ 12 ਅਤੇ ਟਹਿਲਪ੍ਰੀਤ 5 ਵੋਟਾਂ ਨਾਲ ਅਜੇਤੂ ਰਹੇ। ਦੱਸਣਾ ਬਣਦਾ ਹੈ ਕਿ ਮਹਿਤਾ ਜ਼ੋਨ ਦੋ ਤੋਂ 2 ਮੈਂਬਰਾਂ ’ਤੇ ਸਹਿਮਤੀ ਹੋ ਚੁੱਕੀ ਸੀ, ਜਿਸ ਵਿਚ ਪ੍ਰਤਾਪ ਸਿੰਘ ਪੁੱਤਰ ਚੰਦ ਸਿੰਘ (ਜ) ਅਤੇ ਗੋਰਾ ਸਿੰਘ ਪੁੱਤਰ ਕਰਨੈਲ ਸਿੰਘ (ਐੱਸਸੀ) ਮਹਿਤਾ ਨੂੰ ਸਭਾ ਦਾ ਮੈਂਬਰ ਚੁਣ ਲਿਆ ਗਿਆ ਸੀ। ਉਧਰ ਦੂਜੇ ਪਾਸੇ ਹਾਰੇ ਹੋਏ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਪ੍ਰਸ਼ਾਸਨ ’ਤੇ ਪੱਖਪਾਤ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ। ਇਸ ਮੌਕੇ ਟਹਿਲਪ੍ਰੀਤ ਤੇ ਹਰਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਹੋਰ ਉਮੀਦਵਾਰ ਦੇ ਹੱਕ ’ਚ ਪਾਈਆਂ ਸਨ, ਫਿਰ ਉਨ੍ਹਾਂ ਨੂੰ ਇਹ ਵੋਟਾਂ ਕਿਵੇਂ ਪੈ ਗਈਆਂ। ਜੋ ਸਰਾਸਰ ਘਪਲੇਬਾਜ਼ੀ ਹੈ। ਅਧਿਕਾਰੀਆਂ ਵੱਲੋਂ ਜੋ ਨਤੀਜੇ ਐਲਾਨੇ ਗਏ ਹਨ ਉਹਨਾਂ ਤੇ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਉਹਨਾਂ ਆਖਿਆ ਕਿ ਇਹ ਚੋਣ ਜਾ ਤਾਂ ਦੁਆਰਾ ਕਰਵਾਈ ਜਾਵੇ ਜਾਂ ਫਿਰ ਇਸ ਦੀ ਦੁਆਰਾ ਗਿਣਤੀ ਕੀਤੀ ਜਾਵੇ। ਇਸ ਮੌਕੇ ਅਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਦ ਇਸ ਸਬੰਧੀ ਆਰਓ ਤਲਵਿੰਦਰ ਸਿੰਘ ਤੇ ਏਆਰਓ ਹਰਸ਼ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਵੀ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ, ਇਹ ਚੋਣ ਬਿਲਕੁਲ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਚੋਣਾਂ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦੇ ਕੇ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਹਾਰੇ ਹੋਏ ਉਮੀਦਵਾਰਾਂ ਨੇ ਇਕ ਸੁਰ ’ਚ ਸਰਕਾਰ ਵੱਲੋਂ ਧੱਕਾ ਕਰਨ ਦੇ ਦੋਸ਼ ਲਾਏ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।