13 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਤਿੰਨ ਕਾਬੂ
13 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਤਿੰਨ ਕਾਬੂ
Publish Date: Sat, 21 Mar 2026 03:53 PM (IST)
Updated Date: Sun, 22 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਭਦੌੜ ਦੀ ਪੁਲਿਸ ਨੇ 13 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਚੈਕਿੰਗ ਲਈ ਦਾਣਾ ਮੰਡੀ ਗੋਦਾਮਾਂ ਵਾਲੀ ਸਾਇਡ ਬਣੇ ਕਮਰੇ ਕੋਲ ਪੁੱਜੀ ਤਾਂ ਵਕਤ ਕਰੀਬ 04:05 ਪੀਐੱਮ ਦਾ ਹੋਵੇਗਾ ਕਿ ਦਾਣਾ ਮੰਡੀ ’ਚ ਬਣੇ ਕਮਰੇ ਦੇ ਬਾਹਰ ਬਣੇ ਵਰਾਂਡੇ’ ’ਚ ਬਣੀ ਥੜੀ ’ਤੇ ਤਿੰਨ ਵਿਅਕਤੀ ਬੈਠੇ ਦਿਖਾਈ ਦਿੱਤੇ ਜੋ ਇੱਕ ਲਿਫਾਫੀ ਪਲਾਸਟਿਕ ਦੀ ਫਰੋਲਾ-ਫਰਾਲੀ ਕਰਦੇ ਦਿਖਾਈ ਦਿੱਤੇ, ਜਿਸ ’ਚ ਨਸ਼ੀਲਾ ਪਦਾਰਥ ਰੰਗ ਘਸਮੈਲਾ ਸਾਫ ਦਿਖਾਈ ਦੇ ਰਿਹਾ ਸੀ। ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਦਮ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਵੱਲੋਂ ਜੱਸਾ ਸਿੰਘ ਉਰਫ ਜੱਸੀ ਪੁੱਤਰ ਨਿਹਾਲ ਸਿੰਘ, ਹਸਨਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਭਗਵਾਨ ਸਿੰਘ ਵਾਸੀਆਨ ਮੁਹੱਲਾ ਸਾਧਾਂ ਦਾ ਭਦੌੜ, ਮਨਵੀਰ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਛੰਨਾ ਰੋਡ ਭਦੌੜ ਨੂੰ ਕਾਬੂ ਕਰਕੇ ਉਨਾਂ ਤੋਂ 13 ਗ੍ਰਾਮ ਨਸ਼ੀਲਾ ਪਦਾਰਥ ਰੰਗ ਘਸਮੈਲਾ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।