ਐੱਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੂੰ 1.20 ਲੱਖ ਕਲੇਮ, ਵਿਆਜ ਤੇ ਹਰਜਾਨਾ ਦੇਣ ਦੇ ਹੁਕਮ
ਉਪਭੋਗਤਾ ਆਯੋਗ ਦਾ ਫੈਸਲਾ, ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੂੰ 1.20 ਲੱਖ ਰੁਪਏ ਕਲੇਮ, ਵਿਆਜ ਅਤੇ ਹਰਜਾਨਾ ਦੇਣ ਦੇ ਹੁਕਮ
Publish Date: Sat, 31 Jan 2026 06:35 PM (IST)
Updated Date: Sun, 01 Feb 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਨਯੋਗ ਉਪਭੋਗਤਾ ਆਯੋਗ ਬਰਨਾਲਾ ਦੀ ਅਦਾਲਤ ਨੇ ਇਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਐੱਸਐੱਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਹੁਕਮ ਦਿੱਤਾ ਹੈ ਕਿ ਉਹ ਪੀੜਤ ਕਿਸਾਨ ਨੂੰ 1 ਲੱਖ 20 ਹਜ਼ਾਰ ਰੁਪਏ ਦੀ ਬੀਮਾ ਰਕਮ ਵਿਆਜ ਤੇ ਹਰਜਾਨੇ ਸਮੇਤ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਇਹ ਫੈਸਲਾ ਐਡਵੋਕੇਟ ਕੁਲਵਿਜੈ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੁਣਾਇਆ। ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਨਿਵਾਸੀ ਸੁਖਦੀਪ ਸਿੰਘ ਸਿੱਧੂ ਨੇ ਆਪਣੀਆਂ ਦੋ ਗਾਂਵਾਂ ਦਾ ਬੀਮਾ ਐੱਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਤੋਂ ਕਰਵਾਇਆ ਸੀ। ਕੰਪਨੀ ਵੱਲੋਂ ਗਾਂਵਾਂ ਲਈ ਈਅਰ ਟੈਗ ਵੀ ਜਾਰੀ ਕੀਤੇ ਗਏ ਸਨ। 29 ਮਾਰਚ 2024 ਨੂੰ ਦੋਵੇਂ ਗਾਂਵਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸਰਕਾਰੀ ਪਸ਼ੂ ਹਸਪਤਾਲ ਤਪਾ ’ਚ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਉਪਰੰਤ ਸੁਖਦੀਪ ਸਿੰਘ ਵੱਲੋਂ ਬੀਮਾ ਕਲੇਮ ਲਈ ਅਰਜ਼ੀ ਦਿੱਤੀ ਗਈ, ਪਰ ਇੰਸ਼ੋਰੈਂਸ ਕੰਪਨੀ ਨੇ ਦਸਤਾਵੇਜ਼ਾਂ ਦੀ ਘਾਟ ਦਾ ਬਹਾਨਾ ਬਣਾ ਕੇ ਬੀਮਾ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਬੀਮਾ ਰਕਮ ਨਾ ਮਿਲਣ ’ਤੇ ਸੁਖਦੀਪ ਸਿੰਘ ਨੇ ਆਪਣੇ ਵਕੀਲ ਕੁਲਵਿਜੈ ਸਿੰਘ ਤਪਾ ਰਾਹੀਂ ਉਪਭੋਗਤਾ ਕਮਿਸ਼ਨ ’ਚ ਮਾਮਲਾ ਦਰਜ ਕਰਵਾਇਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ 1,20,000 ਰੁਪਏ ਦੀ ਬੀਮਾ ਰਕਮ ਦੇ ਨਾਲ ਨਿਰਧਾਰਤ ਵਿਆਜ ਅਦਾ ਕਰੇ।