ਸੀਐੱਮ ਦੀ ਯੋਗਸਾਲਾ ਲੋਕਾਂ ਲਈ ਵਰਦਾਨ ਬਣੀ
ਸੀਐਮ ਦੀ ਯੋਗਸਾਲਾ ਲੋਕਾਂ ਲਈ ਵਰਦਾਨ ਬਣੀ
Publish Date: Wed, 04 Feb 2026 04:30 PM (IST)
Updated Date: Wed, 04 Feb 2026 04:32 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰਾਜੈਕਟ ਸੀਐਮ ਦੀ ਯੋਗਸ਼ਾਲਾ ਲਹਿਰਾਗਾਗਾ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਪ੍ਰਾਜੈਕਟ ਵਿੱਚ ਯੋਗ ਦੀਆਂ ਫਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ। ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਯੋਗ ਕਰਨ ਨਾਲ ਸਰਵਾਈਕਲ, ਬੈਕ ਪੇਨ, ਸਟ੍ਰੈੱਸ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ ਹਾਈ-ਲੋਅ ਬਲੱਡ ਪ੍ਰੈਸਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਇਸ ਸਬੰਧੀ ਰਾਜ ਸ਼ਰਮਾ ਪ੍ਰਧਾਨ ਮਾਤਾ ਕਾਲੀ ਮੰਦਿਰ ਨੇ ਦੱਸਿਆ, ਕਿ ਯੋਗ ਕਰਨ ਵਾਲੇ ਵਿਅਕਤੀਆਂ ਦੇ ਪਾਚਨ ਕਿਰਿਆ ਵਿਚ ਬਹੁਤ ਸੁਧਾਰ ਹੋਇਆ ਹੈ ਅਤੇ ਚੁਸਤੀ ਫੁਰਤੀ ਵਧੀ ਹੈ। ਸਰਵਾਈਕਲ ਤੋਂ ਰਾਹਤ ਮਿਲੀ ਹੈ, ਕਈਆਂ ਦਾ 10 ਤੋਂ 15 ਕਿੱਲੋਗ੍ਰਮ ਤਕ ਵਜ਼ਨ ਵੀ ਘੱਟਿਆ ਹੈ। ਯੋਗ ਕਰਨ ਨਾਲ ਲਚਕੀਲਾਪਨ ਵਿਚ ਵਾਧਾ ਅਤੇ ਚੁਸਤੀ ਫੁਰਤੀ ਵਧੀ ਹੈ ਕਈਆਂ ਨੇ ਦੱਸਿਆਂ ਕਿ ਜੋੜਾਂ ਦੇ ਦਰਦ ਤੋਂ ਰਾਹਤ ਮਿਲੀ ਹੈ ਅਤੇ ਹਾਈ ਬਲੱਡ ਪ੍ਰੈਸਰ ਤੋਂ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆਂ ਕਿ ਸਰਵਾਈਕਲ ਅਤੇ ਢੂਹੀ ਦੇ ਦਰਦ ਤੋਂ ਛੁਟਕਾਰਾ ਮਿਲਿਆ ਹੈ। ਸੰਦੀਪ ਕੁਮਾਰ, ਰਾਜੀਵ ਕੁਮਾਰ, ਬਲਵੰਤ ਸਿੰਘ, ਲਕਸ਼ਮੀ ਨਰਾਇਣ, ਰੁਲਦੂ ਰਾਮ, ਸੁਨਿਤਾ ਰਾਣੀ ਅਤੇ ਰਿਤੂ ਰਾਣੀ ਨੇ ਦੱਸਿਆ ਕਿ ਸੀਐੱਮ ਦੀ ਯੋਗਸ਼ਾਲਾ ਪ੍ਰਾਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਜਿਸ ਵਿੱਚ ਲੋਕਾਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਯੋਗ ਦੇ ਨਿਯਮਿਤ ਅਭਿਆਸ ਦੇ ਨਾਲ ਨਾਲ ਲੋਕਾਂ ਨੂੰ ਸਵਸਥ ਜੀਵਨ ਜਿਊਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ। ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ ਅਤੇ ਯੋਗ ਟ੍ਰੇਨਰ ਚਰਨਜੀਤ ਕੌਰ ਨੇ ਸੀਐੱਮ ਦੀ ਯੋਗਸ਼ਾਲਾ ਦੇ ਬਾਰੇ ਦੱਸਿਆ ਹੋਏ ਕਿਹਾ ਹੈ ਕਿ ਇਹ ਪ੍ਰਾਜੈਕਟ ਸ਼ਹਿਰ ਅਤੇ ਪਿੰਡ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ ਨਾਲ ਸੁਨਾਮ, ਦਿੜ੍ਹਬਾ, ਮੂਣਕ, ਖਨੌਰੀ, ਭਵਾਨੀਗੜ੍ਹ ਅਤੇ ਧੂਰੀ ਵਿੱਚ ਵੀ ਚੱਲ ਰਹੀ ਹੈ। ਲੋਕਾਂ ਨੂੰ ਰੋਜ਼ਾਨਾ ਯੋਗ ਦਾ ਸੱਦਾ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ।