ਲੋਕਾਂ ਲਈ ਸੀਐੱਮ ਦੀ ਯੋਗਸ਼ਾਲਾ ਬਣੀ ਤੰਦਰੁਸਤ ਜੀਵਨਸ਼ੈਲੀ
ਦਿੜ੍ਹਬਾ ਦੇ ਲੋਕਾਂ ਲਈ ਸੀਐਮ ਦੀ ਯੋਗਸ਼ਾਲਾ ਬਣੀ ਤੰਦਰੁਸਤ ਜੀਵਨ ਸ਼ੈਲੀ
Publish Date: Wed, 18 Feb 2026 03:36 PM (IST)
Updated Date: Wed, 18 Feb 2026 03:39 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰਾਜੈਕਟ ਸੀਐੱਮ ਦੀ ਯੋਗਸ਼ਾਲਾ ਸੰਗਰੂਰ ਸ਼ਹਿਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਪ੍ਰਾਜੈਕਟ ਵਿੱਚ ਯੋਗ ਦੀਆਂ ਮੁਫ਼ਤ ਕਲਾਸਾਂ ਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਸੂਖਸਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ, ਜਿਸ ਵਿੱਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਯੋਗ ਕਰਨ ਨਾਲ ਰਾਜ ਦੇਵੀ, ਸੰਗੀਤਾ ਗੁਪਤਾ, ਰਾਮ ਮੂਰਤੀ, ਪੂਜਾ ਸ਼ਰਮਾ, ਸੀਮਾ ਰਾਣੀ, ਸੰਦੀਪ ਸ਼ਰਮਾ, ਪੁਨੀਤ ਕੌਰ, ਮੋਨਿਕਾ ਅਗਨੀਹੋਤਰੀ ਅਤੇ ਡਿੰਪਲ ਇਨ੍ਹਾਂ ਦਾ ਸਰਵਾਈਕਲ ਬੈਕ ਪੈਨ, ਚਿੰਤਾ, ਜੋੜਾਂ ਦਾ ਦਰਦ, ਮੋਟਾਪਾ, ਹਾਈ ਲੋ ਬਲੱਡ ਪਰੈਸ਼ਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਸੀਐੱਮ ਦੀ ਯੋਗਸ਼ਾਲਾ ਪ੍ਰਾਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ, ਜਿਸ ਵਿੱਚ ਯੋਗ ਇੰਸਟ੍ਰਕਟਰ ਅਮਰ ਸਿੰਘ ਮੰਡਵੀ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰ ਰਹੇ ਹਨ। ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਯੋਗ ਦੀਆਂ ਕਲਾਸਾਂ ਲਾ ਰਹੇ ਹਨ। ਜਿਸ ਨਾਲ ਯੋਗ ਦੇ ਨਿਰਮਤ ਅਭਿਆਸ ਦੇ ਨਾਲ-ਨਾਲ ਲੋਕਾਂ ਨੂੰ ਸਵਸਥ ਜੀਵਨ ਜਿਊਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ। ਨਿਰਮਲ ਸਿੰਘ ਜ਼ਿਲ੍ਹਾ ਕੋਆਡੀਨੇਟਰ ਸੰਗਰੂਰ ਸੀਐੱਮ ਦੀ ਯੋਗਸ਼ਾਲਾ ਬਾਰੇ ਕਿਹਾ ਹੈ ਕਿ ਇਹ ਪ੍ਰਾਜੈਕਟ ਸ਼ਹਿਰ ਅਤੇ ਪਿੰਡਾਂ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਗਸ਼ਾਲਾ ਸੰਗਰੂਰ ਦੇ ਨਾਲ-ਨਾਲ ਖਨੌਰੀ, ਸੁਨਾਮ, ਲਹਿਰਾ, ਦਿੜਬਾ, ਮੂਨਕ, ਭਵਾਨੀਗੜ੍ਹ ਅਤੇ ਧੂਰੀ ਵਿੱਚ ਚੱਲ ਰਹੀ ਹੈ।