ਟੰਡਨ ਸਕੂਲ ਨੇ ਕਰੋਨਿਕ ਨਿਊਜ ਲੈੱਟਰ ਭਾਗ-6 ਕੀਤਾ ਜਾਰੀ
ਕਰੋਨਿਕ ਨਿਊਜ਼ ਲੈਟਰ ਸਿਰਫ਼ ਜਾਣਕਾਰੀ ਦਾ ਸਾਧਨ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਿਰਜਣਾਤਮਕ ਸੋਚ ਵੱਲ ਪ੍ਰੇਰਿਤ ਕਰਦਾ
Publish Date: Sat, 07 Feb 2026 04:50 PM (IST)
Updated Date: Sun, 08 Feb 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਟੰਡਨ ਇੰਟਰਨੈਸ਼ਨਲ ਸਕੂਲ ਨੇ ਆਪਣਾ ਕਰੋਨਿਕ ਨਿਊਜ ਲੈੱਟਰ ਭਾਗ -6 ਜਾਰੀ ਕੀਤਾ। ਇਸ ਨਿਊਜ਼ ਲੈਟਰ ਭਾਗ–6 ਨੂੰ ਜਾਰੀ ਕਰਾਉਣ ਸਮੇਂ ਐਵਾਰਡ ਜੇਤੂ ਫ਼ਿਲਮਕਾਰ ਸੁਚੇਤਾ ਫੁਲੇ ਅਤੇ ਪ੍ਰਸਿੱਧ ਗੀਤਕਾਰ ਅਤੇ ਏਗਜ਼ਿਕਿਊਟਿਵ ਪ੍ਰੋਡਿਊਸਰ ਸ਼ੈੱਲੀ ਅਤੇ ਸੰਦੀਪ ਧੌਲਾ ਬਰਡਸੋਂਗ ਮੂਵੀ ਦੀ ਟੀਮ, ਐਮਡੀ ਸ਼ਿਵ ਸਿੰਗਲਾ, ਐਸ ਐਸ ਕਾਲਜ ਪ੍ਰਿਸੀਪਲ ਰਾਕੇਸ਼ ਜਿੰਦਲ ਸਕੂਲ ਦੇ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਤੇ ਟੰਡਨ ਸਕੂਲ ਦਾ ਪੂਰਾ ਸਟਾਫ਼, ਵਿਦਿਆਰਥੀ ਤੇ ਵਿਸ਼ੇਸ਼ ਹਾਜ਼ਰ ਸਨ। ਟੰਡਨ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਕਰੋਨਿਕ ਨਿਊਜ਼ ਲੈਟਰ ਦੇ ਇਸ ਅੰਕ ’ਚ ਸਕੂਲ ਦੀਆਂ ਸਿੱਖਿਆਤਮਕ ਗਤੀਵਿਧੀਆਂ, ਸੰਦੇਸ਼ ,ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਭਵਿੱਖ ’ਚ ਵੀ ਸਿੱਖਿਆ ਦੇ ਨਾਲ–ਨਾਲ ਸਮਾਜਿਕ ਅਤੇ ਪ੍ਰਕਿਰਤੀ ਸੰਰਖਣ ਕਾਰਜਾਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਸਕੂਲ ਪ੍ਰਬੰਧਨ ਵੱਲੋਂ ਸੰਦੀਪ, ਮੈਡਮ ਸੁਚੇਤਾ ਫੁਲੇ ਅਤੇ ਸ਼ੈੱਲੀ ਜੀ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਕਰੋਨਿਕ ਨਿਊਜ਼ ਲੈਟਰ ਭਾਗ–6 ਵਿਦਿਆਰਥੀਆਂ ਅਤੇ ਪਾਠਕਾਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗਾ।