ਮੁਆਵਜ਼ਾ ਭਰਾ ਕੇ ਦੁਕਾਨਾਂ ਮਾਲਕਾਂ ਦੇ ਨਾਂ ਕਰਨ ਦੀ ਮੰਗ
ਮੁਆਵਜ਼ਾ ਭਰਾ ਕੇ ਦੁਕਾਨਾਂ ਮਾਲਕਾਂ ਦੇ ਨਾਮ ਕਰਨ ਦੀ ਮੰਗ
Publish Date: Wed, 21 Jan 2026 05:13 PM (IST)
Updated Date: Wed, 21 Jan 2026 05:15 PM (IST)

ਲਹਿਰਾਗਾਗਾ : ਪਿਛਲੇ 70 ਸਾਲਾਂ ਤੋਂ ਮਿਊਂਸਪਲ ਕਮੇਟੀ ਲਹਿਰਾਗਾਗਾ ਦੀਆਂ ਲੀਜ ਦੀਆਂ ਦੁਕਾਨਾਂ ਸਬੰਧੀ ਦੁਕਾਨਦਾਰਾਂ ਦਾ ਇੱਕ ਵਫ਼ਦ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਅਤੇ ਕਾਰਜ ਸਾਧਕ ਅਫਸਰ ਰਮਨ ਸ਼ਰਮਾ ਨੂੰ ਮਿਲਿਆ ਅਤੇ ਮਾਮੂਲੀ ਮੁਆਵਜ਼ਾ ਭਰਾ ਕੇ ਦੁਕਾਨਾਂ ਕਾਬਜ਼ ਦੁਕਾਨਦਾਰਾਂ ਦੇ ਨਾਂ ਕਰਨ ਲਈ ਮੰਗ ਪੱਤਰ ਦਿੱਤਾ। ਵਫਦ ਨੇ ਆਪਣੀ ਮੰਗ ਨਗਰ ਕੌਂਸਲ ਪ੍ਰਧਾਨ ਕੋਲ ਰੱਖਦਿਆਂ ਕਿਹਾ ਕਿ ਬਹੁਤ ਸਾਰੇ ਨਗਰ ਕੌਂਸਲਾਂ ਵਿੱਚ ਦੁਕਾਨਦਾਰਾਂ ਤੋਂ ਕੁਝ ਮੁਆਵਜ਼ਾ ਭਰਵਾ ਕੇ ਦੁਕਾਨਾਂ ਉਨ੍ਹਾਂ ਦੇ ਨਾਂ ’ਤੇ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਸ਼ਹਿਰ ਵਾਸੀਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਹਨ, ਕਿਉਂਕਿ ਇੱਕ ਤਾਂ ਇਹ ਦੁਕਾਨਾਂ ਨਗਰ ਕੌਂਸਲ ਵੱਲੋਂ ਲੀਜ ’ਤੇ ਦਿੱਤੀਆਂ ਹੋਈਆਂ ਹਨ, ਜੋ ਪਿਛਲੇ 70 ਸਾਲਾਂ ਤੋਂ ਚੱਲੀਆਂ ਆ ਰਹੀਆਂ ਹਨ। ਦੁਕਾਨਦਾਰਾਂ ਨੇ ਇਸ ਦੀ ਕੀਮਤ ਤੋਂ ਕਈ ਗੁਣਾ ਪੈਸੇ ਕਿਰਾਏ ਦੇ ਰੂਪ ਵਿੱਚ ਭਰ ਦਿੱਤੇ ਹਨ, ਪਰ ਅਜੇ ਤਕ ਦੁਕਾਨਾਂ ਨਗਰ ਕੌਂਸਲ ਦੇ ਨਾਂ ਹੀ ਖੜ੍ਹੀਆਂ ਹਨ। ਸਮੂਹ ਵਫਦ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਇਸ ਦਾ ਬਕਾਇਦਾ ਐਲਾਨ ਕੀਤਾ ਗਿਆ ਹੈ ਕਿ ਬਣਦੀ ਕੀਮਤ ਭਰਵਾ ਕੇ ਦੁਕਾਨਾਂ ਨਾਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਾਂ ਸਾਡੇ ਨਾਮ ਹੋ ਜਾਂਦੀਆਂ ਹਨ ਤਾਂ ਅਸੀਂ ਇਨ੍ਹਾਂ ’ਤੇ ਕਰਜ਼ਾ ਵਗੈਰਾ ਲੈ ਕੇ ਆਪਣੇ ਕੰਮਕਾਰ ਵਿੱਚ ਵਾਧਾ ਕਰ ਸਕਦੇ ਹਾਂ। ਇਸ ਸਮੇਂ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਅਤੇ ਕਾਰਜ ਸਾਧਕ ਅਫਸਰ ਰਮਨ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਸਬੰਧੀ ਏਡੀਸੀ ਸੰਗਰੂਰ ਨਾਲ ਗੱਲ ਕਰਾਂਗੇ ਅਤੇ ਜਲਦੀ ਹੀ ਮਤਾ ਪਾ ਕੇ ਦੁਕਾਨਾਂ, ਕਾਬਜ ਦੁਕਾਨਦਾਰਾਂ ਕੋਲੋਂ ਮੁਆਵਜ਼ਾ ਭਰਵਾ ਕੇ ਉਨ੍ਹਾਂ ਦੇ ਨਾਮ ਕਰਵਾ ਦਿੱਤੀਆਂ ਜਾਣਗੀਆਂ। ਇਸ ਸਮੇਂ ਵਫਦ ਵਿੱਚ ਡਾ. ਹਰਗੋਪਾਲ, ਸ਼ੰਭੂ ਗੋਇਲ, ਪ੍ਰੋਫੈਸਰ ਅਸ਼ੋਕ ਗੋਇਲ, ਮੋਹਿਤ ਗਰਗ ਮੰਗੂ, ਪੰਕਜ ਸਿੰਗਲਾ, ਰਮਨ ਗੋਪਾਲ, ਨਗਰ ਕੌਂਸਲ ਦੇ ਜੇਈ ਪ੍ਰਦੀਪ ਕੁਮਾਰ, ਜਸਵੀਰ ਸਿੰਘ ਆਦਿ ਮੌਜੂਦ ਸਨ।