ਪੋਸ਼ਣ ਮਾਹ ਤਹਿਤ ਜਾਗਰੂਕਤਾ ਰੈਲੀ ਕੱਢੀ
ਪੋਸ਼ਣ ਮਾਹ ਤਹਿਤ ਚਾਰਟ ਮੁਕਾਬਲੇ ਕਰਵਾਏ ਤੇ ਪੋਸ਼ਣ ਮਾਹ ਜਾਗਰੂਕਤਾ ਰੈਲੀ ਕੱਢੀ
Publish Date: Thu, 23 Apr 2026 06:55 PM (IST)
Updated Date: Fri, 24 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨਐੱਸਐੱਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਮਨਦੀਪ ਕੌਰ, ਪ੍ਰੋ. ਮਿੱਠੂ ਪਾਠਕ, ਪ੍ਰੋ. ਮਨਪ੍ਰੀਤ ਕੌਰ, ਡਾ. ਨਿਰਪਾਲ ਸਿੰਘ ਦੀ ਦੇਖ ਰੇਖ ਹੇਠ ਪੋਸ਼ਣ ਮਾਹ ਪਖਵਾੜੇ ਨੂੰ ਵਿਧੀ ਪੂਰਵਕ ਢੰਗ ਨਾਲ ਮਨਾਉਂਦੇ ਹੋ ਕ੍ਰਮਵਾਰ ਐਕਟੀਵਿਟੀਜ ਕਰਵਾਈਆ ਜਾ ਰਹੀਆ ਹਨ ਜਿਸ ਦੇ ਤਹਿਤ ਪਖਵਾੜੇ ਨੂੰ ਅੱਗੇ ਵਧਾਉਂਦਿਆਂ ਕਾਲਜ ਕੈਂਪਸ ਵਿਖੇ ਵਲੰਟੀਅਰਜ਼ ਦੇ ਪੋਸ਼ਣ ਮਾਹ ਚਾਰਟ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ’ਚੋਂ ਵਲੰਟੀਅਰ ਲਛਮਣ ਸਿੰਘ ਬੀਏ ਭਾਗ ਪਹਿਲਾ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਤੇ ਭੁਪਿੰਦਰ ਸਿੰਘ ਬੀ ਏ ਭਾਗ ਤੀਜਾ ਨੇ ਦੂਜਾ ਸਥਾਨ ਹਾਸਲ ਕੀਤਾ ਲਵਪ੍ਰੀਤ ਸਿੰਘ ਬੀਸੀਏ ਭਾਗ ਦੂਜਾ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਉਸ ਤੋਂ ਬਾਅਦ ਪਿੰਡ ’ਚ ਪੋਸ਼ਣ ਮਾਹ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ’ਚ ਪੋਸ਼ਣ ਮਾਹ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਨਵ ਜੰਮੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਆਦਿ ਤੋਂ ਜਾਣੂ ਕਰਵਾਇਆ। ਅਖੀਰ ’ਚ ਵਲੰਟੀਅਰਜ਼ ਲਈ ਰੀਫਰੈਸਮੈਂਟ ਦਾ ਪ੍ਰਬੰਧ ਬਹੁਤ ਸ਼ੰਲਾਘਾ ਯੋਗ ਸੀ ਇਸ ਮੌਕੇ ਸਮੂਹ ਐੱਨ ਐੱਸ ਐੱਸ ਵਲੰਟੀਅਰਜ਼ ਨੇ ਭਾਗ ਲਿਆ ਅਤੇ ਸਮੂਹ ਪ੍ਰੋਗਰਾਮ ਅਫ਼ਸਰ ਸਹਿਬਾਨਾਂ ਤੋਂ ਇਲਾਵਾ ਸਮੂਹ ਟੀਚਰ ਸਹਿਬਾਨਾਂ ਨੇ ਸ਼ਮੂਲੀਅਤ ਕੀਤੀ।