ਨਸ਼ਾ ਕਰਨ ਦੇ ਮਾਮਲੇ ’ਚ ਕੇਸ ਦਰਜ
ਨਸ਼ਾ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 02 Jan 2026 06:07 PM (IST)
Updated Date: Sat, 03 Jan 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਨਸ਼ਾ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸੁਖਚੈਨ ਸਿੰਘ ਉਰਫ ਗਿੱਲ ਪੁੱਤਰ ਜਗਸੀਰ ਸਿੰਘ ਵਾਸੀ ਮੌੜ ਪਟਿਆਲਾ ਜੋ ਕਿ ਨਸ਼ੀਲਾ ਪਾਊਡਰ ਚਿੱਟਾ ਸਮੇਕ/ਹੈਰੋਇਨ ਨਸ਼ਾ ਕਰਨ ਦੀ ਤਾਕ ’ਚ ਹੈ, ਜੋ ਅੱਜ ਵੀ ਆਰਪੀਐੱਸ ਸਕੂਲ ਸ਼ਹਿਣਾ ਦੇ ਸਾਹਮਣੇ ਕੱਚੀ ਪਹੀ ’ਤੇ ਬੈਠ ਕੇ ਨਸ਼ਾ ਕਰ ਰਿਹਾ ਹੈ, ਜਿਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੌਰਾਨੇ ਰੇਡ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸਤੋਂ ਇਕ ਪੱਨੀ ਸਿਲਵਰ, ਇਕ ਲਾਇਟਰ ਅੱਗ ਜਲਾਉਣ ਵਾਲਾ ਤੇ 10 ਰੁਪਏ ਦਾ ਕਰੰਸੀ ਨੋਟ ਜਿਸ ਨੂੰ ਸੇਕ ਲੱਗਿਆ ਹੋਇਆ ਬਰਾਮਦ ਕੀਤਾ।